ਵਾਲਮਾਰਟ ਇੰਡੀਆ 2022 ਤੱਕ 47 ਸਟੋਰ ਖੋਲ੍ਹਣ ਲਈ 50 ਕਰੋੜ ਡਾਲਰ ਦਾ ਕਰੇਗੀ ਨਿਵੇਸ਼

Wednesday, Oct 31, 2018 - 09:29 PM (IST)

ਹੈਦਰਾਬਾਦ— ਵਾਲਮਾਰਟ ਇੰਡੀਆ ਨੇ ਕਿਹਾ ਕਿ ਉਹ ਆਪਣੇ ਸਟੋਰ ਦੀ ਗਿਣਤੀ ਨੂੰ ਵਧਾ ਕੇ 70 ਕਰਨ ਲਈ 2022 ਤੱਕ 47 ਸਟੋਰ ਹੋਰ ਖੋਲ੍ਹੇਗੀ। ਇਸ ਲਈ ਉਹ 50 ਕਰੋੜ ਡਾਲਰ (ਕਰੀਬ 3,200 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ।
ਵਾਲਮਾਰਟ ਇੰਡੀਆ ਦੇ ਪ੍ਰਧਾਨ ਅਤੇ ਮੁੱਖ ਅਫਸਰ (ਸੀ. ਈ. ਓ.) ਕ੍ਰਿਸ਼ ਅੱਯਰ ਨੇ ਕਿਹਾ ਕਿ 23 ਬੀ-ਟੂ-ਬੀ ਕੈਸ਼ ਐਂਡ ਕੈਰੀ ਸਟੋਰਸ 'ਚੋਂ 19 ਕੇਂਦਰ ਮੁਨਾਫੇ ਦੀ ਹਾਲਤ 'ਚ ਪਹੁੰਚ ਗਏ ਹਨ। ਵਿਸ਼ਾਖਾਪੱਟਨਮ 'ਚ ਆਪਣਾ 23ਵਾਂ ਥੋਕ ਸਟੋਰ ਖੋਲ੍ਹਣ ਵਾਲੀ ਪ੍ਰਮੁੱਖ ਕੌਮਾਂਤਰੀ ਫੁੱਟਕਰ ਕਾਰੋਬਾਰ ਕੰਪਨੀ ਹੁਣ ਵਿਸ਼ਾਖਾਪੱਟਨਮ 'ਚ ਦੂਜਾ ਸਟੋਰ ਸਥਾਪਤ ਕਰਨ ਦੀ ਪ੍ਰਕਿਰਿਆ 'ਚ ਹੈ ਅਤੇ ਜ਼ਮੀਨ ਲਈ ਗੱਲਬਾਤ ਚੱਲ ਰਹੀ ਹੈ।


Related News