ਫਾਕਸਵੈਗਨ ਵਰਟਸ ਨੂੰ ਮਿਲੀ 5-ਸਟਾਰ ਸੁਰੱਖਿਆ ਰੇਟਿੰਗ
Friday, Apr 07, 2023 - 09:54 AM (IST)
ਮੁੰਬਈ – ਫਾਕਸਵੈਗਨ ਪੈਸੇਂਜਰ ਕਾਰਸ ਇੰਡੀਆ ਨੇ ਅੱਜ ਤਾਜ਼ਾ ਅਤੇ ਵਧੇਰੇ ਕਠੋਰ ਗਲੋਬਲਐੱਨ. ਸੀ. ਏ. ਪੀ. ਪਰੀਖਣ ਪ੍ਰੋਟੋਕਾਲ ਦੇ ਤਹਿਤ ਵਰਟਸ ਲਈ 5 ਸਟਾਰ ਕ੍ਰੈਸ਼ ਟੈਸਟ ਨਤੀਜਾ ਹਾਸਲ ਕਰਨ ਦਾ ਐਲਾਨ ਕੀਤਾ। ਕਾਰਲਾਈਨ ਨੂੰ ਇਹ ਸੁਰੱਖਿਆ ਰੇਟਿੰਗ ਕਾਰ ’ਚ ਬੈਠੇ ਬਾਲਗ ਅਤੇ ਬੱਚਿਆਂ ਦੋਹਾਂ ਦੀ ਸੁਰੱਖਿਆ ਲਈ ਮਿਲੀ ਹੈ।
ਫਾਕਸਵੈਗਨ ਵਰਟਸ ਹੁਣ ਜੀ. ਐੱਨ. ਸੀ. ਏ. ਪੀ. ਦੇ ਅਪਡੇਟੇਡ ਕ੍ਰੈਸ਼ ਟੈਸਟ ਪ੍ਰੋਟੋਕਾਲ ਦੇ ਤਹਿਤ ਬਾਲਗ ਅਤੇ ਬੱਚਿਆਂ ਦੋਹਾਂ ਲਈ ਪੂਰੀ 5-ਸਟਾਰ ਸੁਰੱਖਿਆ ਰੇਟਿੰਗ ਪ੍ਰਾਪਤ ਕਰਨ ਵਾਲੀਆਂ ਭਾਰਤ ਦੀਆਂ ਕੁੱਝ ਕਾਰਾਂ ’ਚੋਂ ਇਕ ਬਣ ਗਈ ਹੈ। ਹੁਣ ਇਹ ਮਾਣ ਨਾਲ ਫਾਕਸਵੈਗਨ ਟੈਗੁਨ ’ਚ ਸ਼ਾਮਲ ਹੋ ਗਈ ਹੈ ਜੋ ਇਸ ਮਸ਼ਹੂਰ ਸੁਰੱਖਿਆ ਰੇਟਿੰਗ ਨੂੰ ਪ੍ਰਾਪਤ ਕਰਨ ਲਈ ਬ੍ਰਾਂਡ ਦਾ ਪਹਿਲਾ ਭਾਰਤ 2.0 ਪ੍ਰਾਜੈਕਟ ਵਾਹਨ ਸੀ।
ਇਹ ਵੀ ਪੜ੍ਹੋ : IMF ਨੇ ਭਾਰਤ ਦੀ ਡਿਜੀਟਾਈਜੇਸ਼ਨ ਕਾਰਜਪ੍ਰਣਾਲੀ ਦੀ ਕੀਤੀ ਤਾਰੀਫ, ਕਿਹਾ- ਦੂਜੇ ਦੇਸ਼ ਵੀ ਭਾਰਤ ਤੋਂ ਸਬਕ ਸਿੱਖਣ
ਬ੍ਰਾਂਡ ਦਾ ਮੂਲ ਡੀ. ਐੱਨ. ਏ. ਬਿਹਤਰ ਨਿਰਮਾਣ ਗੁਣਵੱਤਾ, ਸੁਰੱਖਿਆ ਅਤੇ ਡਰਾਈਵ ਕਰਨ ’ਚ ਮਜ਼ੇਦਾਰ ਤਜ਼ਰਬਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਫਾਕਸਵੈਗਨ ਵਰਟਸ ਦੇ ਕ੍ਰੈਸ਼ ਟੈਸਟ ਦੇ ਨਤੀਜੇ ਇਸ ਪਛਾਣ ਦਾ ਸਬੂਤ ਹੈ ਕਿ ਇਸ ਨੇ 2022-23 ਵਿਚ ਵੱਖ-ਵੱਖ ਸਨਮਾਨਿਤ ਭਾਰਤੀ ਆਟੋਮੋਟਿਵ ਪ੍ਰਕਾਸ਼ਨਾਂ ਨਾਲ 12 ਤੋਂ ਵੱਧ ਪੁਰਸਕਾਰ ਜਿੱਤੇ ਹਨ।
ਫਾਕਸਵੈਗਨ ਵਰਟਸ ਨੂੰ ਮਿਲੇ ਇਸ ਤਾਜ਼ਾ ਸਨਮਾਨ ’ਤੇ ਟਿੱਪਣੀ ਕਰਦੇ ਹੋਏ ਫਾਕਸਵੈਗਨ ਯਾਤਰੀ ਕਾਰਸ ਇੰਡੀਆ ਦੇ ਬ੍ਰਾਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ ਕਿ ਸੁਰੱਖਿਆ ਬਿਹਤਰ ਨਿਰਮਾਣ ਗੁਣਵੱਤਾ ਅਤੇ ਪ੍ਰਦਰਸ਼ਨ ਇਹ ਵਿਸ਼ਵ ਪੱਧਰ ’ਤੇ ਫਾਕਸਵੈਗਨ ਡੀ. ਐੱਨ. ਏ. ਦਾ ਨਿਰਮਾਣ ਕਰਦੇ ਹਨ। ਬ੍ਰਾਡ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਟੈਗੁਨ ਤੋਂ ਬਾਅਦ ਵਰਟਸ ਨੇ ਵੀ ਗਲੋਬਲ ਐੱਨ. ਸੀ. ਏ. ਪੀ. ਤੋਂ 5-ਸਟਾਰ ਸੇਫਟੀ ਰੇਟਿੰਗ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।