ਭਾਰਤ ''ਚ ਫਾਕਸਵੈਗਨ ਦੀ ਇਸ ਕੰਪੈਕਟ ਐੱਸ ਯੂ ਵੀ ਦੀ ਲਾਂਚਿੰਗ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
Wednesday, Jul 18, 2018 - 07:47 PM (IST)

ਜਲੰਧਰ- ਜਰਮਨ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ (Volkswagen) ਛੇਤੀ ਹੀ ਟੀ ਕਰਾਸ (T-Cross) ਕੰਪੈਕਟ ਐੱਸ. ਯੂ. ਵੀ. ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰੇਗੀ। ਫਾਕਸਵੈਗਨ ਟੀ-ਕਰਾਸ ਦਾ ਲੰਬੇ ਸਮੇਂ ਤੋਂ ਭਾਰਤ 'ਚ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੰਪਨੀ ਫਾਕਸਵੈਗਨ ਟੀ-ਕਰਾਸ ਨੂੰ ਸਾਲ 2020 ਤੱਕ ਭਾਰਤ 'ਚ ਲਾਂਚ ਕੀਤੀ ਜਾ ਸਕਦੀ ਹੈ।
ਫਾਕਸਵੈਗਨ ਟੀ-ਕਰਾਸ ਨੂੰ MQB AO ਪਲੇਟਫਾਰਮ 'ਤੇ ਤਿਆਰ ਕੀਤੀ ਹੈ। ਇਹ ਉਹੀ ਪਲੇਟਫਾਰਮ ਹੈ ਜਿਸ 'ਤੇ ਨਿਊ-ਜਨਰੇਸ਼ਨ ਫਾਕਸਵੈਗਨ ਪੋਲੋ ਨੂੰ ਵੀ ਤਿਆਰ ਕੀਤੀ ਜਾਵੇਗੀ। ਹਾਲਾਂਕਿ, ਫਾਕਸਵੈਗਨ ਟੀ-ਕਰਾਸ ਦੇ ਭਾਰਤੀ ਮਾਡਲ ਨੂੰ MQB AO IN ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸ ਪਲੇਟਫਾਰਮ ਨੂੰ ਸਕੌਡਾ ਨੇ ਤਿਆਰ ਕੀਤਾ ਹੈ। ਇਸ ਪਲੇਟਫਾਰਮ 'ਤੇ ਤਿਆਰ ਹੋਣ ਵਾਲੀ ਫਾਕਸਵੈਗਨ ਟੀ-ਕਰਾਸ ਪਹਿਲਾ ਮਾਡਲ ਹੋਵੇਗਾ। ਸਕੌਡਾ ਵੀ ਇਸ ਪਲੇਟਫਾਰਮ 'ਤੇ ਇਕ ਕੰਪੈਕਟ ਐੈੱਸ. ਯੂ. ਵੀ. ਤਿਆਰ ਕਰੇਗੀ ਜਿਸ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤੀ ਜਾਵੇਗੀ।
ਫਾਕਸਵੈਗਨ ਟੀ-ਕਰਾਸ ਦਾ ਯੂਰਪੀ ਵਰਜਨ ਦੋ ਪੈਟਰੋਲ ਇੰਜਣ ਆਪਸ਼ਨ ਦੇ ਨਾਲ ਆਵੇਗੀ ਜਿਸ 'ਚ ਇਕ 1.0-ਲਿਟਰ TSI ਪੈਟਰੋਲ ਅਤੇ ਇਕ 1.5-ਲਿਟਰ TSI ਇੰਜਣ ਸ਼ਾਮਲ ਹੈ। ਫਾਕਸਵੈਗਨ ਟੀ-ਕਰਾਸ ਦੇ ਭਾਰਤੀ ਮਾਡਲ 'ਚ ਵੀ 1.0-ਲਿਟਰ TSI ਪੈਟਰੋਲ ਇੰਜਣ ਲਗਾਇਆ ਜਾ ਸਕਦਾ ਹੈ। ਫਿਲਹਾਲ ਇਸ ਐੱਸ. ਯੂ. ਵੀ. ਦੇ ਡੀਜ਼ਲ ਇੰਜਣ ਸਪੈਸੀਫਿਕੇਸ਼ਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।
ਫਾਕਸਵੈਗਨ ਟੀ-ਕਰਾਸ ਦਾ ਭਾਰਤੀ ਬਾਜ਼ਾਰ 'ਚ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ ਨਾਲ ਹੋਵੇਗਾ। ਭਾਰਤੀ ਬਾਜ਼ਾਰ ਲਈ ਫਾਕਸਵੈਗਨ ਆਉਣ ਵਾਲੇ ਸਮੇਂ 'ਚ ਕਈ ਨਵੇਂ ਪ੍ਰੋਡਕਟਸ ਲਿਆਉਣ ਵਾਲੀ ਹੈ ।ਫਾਕਸਵੈਗਨ ਟੀ-ਕਰਾਸ ਦੀ ਭਾਰਤ 'ਚ ਕੀਮਤ 12 ਤੋਂ 16 ਲੱਖ ਰੁਪਏ ਦੇ ਕਰੀਬਾ ਰੱਖੀ ਜਾ ਸਕਦੀ ਹੈ।