ਆਰਥਿਕ ਸੰਕਟ ਨਾਲ ਜੂਝ ਰਹੀ ਵੋਡਾਫੋਨ-ਆਈਡੀਆ ਨੇ ਕੀਤੀ 1,500 ਲੋਕਾਂ ਦੀ ਛਾਂਟੀ

Wednesday, Aug 05, 2020 - 12:21 PM (IST)

ਨਵੀਂ ਦਿੱਲੀ(ਇੰਟ.) : ਆਰਥਿਕ ਸੰਕਟ ਨਾਲ ਜੂਝ ਰਹੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਦੇ ਸਾਹਮਣੇ ਹੁਣ ਇਕ ਨਵੀਂ ਮੁਸੀਬਤ ਆ ਗਈ ਹੈ। ਟੈਲੀਕਾਮ ਯੰਤਰ ਬਣਾਉਣ ਵਾਲੀ ਨੋਕੀਆ, ਏਰਿਕਸਨ, ਹੁਵਾਵੇਈ ਅਤੇ ਜੈੱਡ. ਟੀ. ਈ. ਵਰਗੀਆਂ ਕੰਪਨੀਆਂ ਨੇ ਵੋਡਾਫੋਨ-ਆਈਡੀਆ ਤੋਂ 4ਜੀ ਯੰਤਰ ਦੇ ਆਰਡਰ ਲੈਣਾ ਬੰਦ ਕਰ ਦਿੱਤਾ ਹੈ।

ਟੈਲੀਕਾਮ ਯੰਤਰ ਬਣਾਉਣ ਵਾਲੀ ਕੰਪਨੀਆਂ ਨੂੰ ਲੱਗਦਾ ਹੈ ਕਿ ਨਕਦੀ ਦੇ ਸੰਕਟ ਨਾਲ ਜੂਝ ਰਹੀ ਵੋਡਾਫੋਨ-ਆਈਡੀਆ ਤੋਂ ਪੈਸੇ ਮਿਲਣ 'ਚ ਉਨ੍ਹਾਂ ਨੂੰ ਦਿੱਕਤ ਆ ਸਕਦੀ ਹੈ। ਇਸ ਕਾਰਣ ਵੋਡਾਫੋਨ ਆਈਡੀਆ ਦਾ ਐਕਸਪੈਂਸ਼ਨ ਪਲਾਨ ਵੀ ਪ੍ਰਭਾਵਿਤ ਹੋ ਰਿਹਾ ਹੈ। ਸੇਵਾ 'ਚ ਕਮੀ ਕਾਰਣ ਵੋਡਾਫੋਨ-ਆਈਡੀਆ ਨੂੰ ਛੱਡਣ ਵਾਲੇ ਗਾਹਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਆਰਥਿਕ ਸੰਕਟ ਨਾਲ ਜੂਝ ਰਹੀ ਕੰਪਨੀ ਨੇ 22 ਸਰਕਲ ਦੇ ਕੰਮਕਾਜ਼ ਨੂੰ 10 ਸਰਕਲ 'ਚ ਵੀ ਸਮੇਟ ਦਿੱਤਾ ਹੈ ਅਤੇ ਇਸ ਕਾਰਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਤੋਂ 1500 ਲੋਕਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ।

ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਵੋਡਾਫੋਨ-ਆਈਡੀਆ ਆਪਣੇ ਕਾਰੋਬਾਰ ਨੂੰ ਪੁਨਰਗਠਨ ਕਰਨ 'ਚ ਜੁਟੀ ਹੈ। ਟੈਲੀਕਾਮ ਯੰਤਰ ਬਣਾਉਣ ਵਾਲੇ ਯੂਰਪ ਦੇ ਵੈਂਡਰ ਨੇ ਨਵੇਂ ਆਰਡਰ ਤੋਂ ਪਹਿਲਾਂ ਸਕਿਓਰਿਟੀ ਦੇ ਰੂਪ 'ਚ ਕੁਝ ਰਕਮ ਲੈਣ ਦਾ ਫੈਸਲਾ ਕੀਤਾ ਹੈ। ਚੀਨੀ ਵੈਂਡਰ ਦਾ ਪੇਮੈਂਟ ਪਲਾਨ ਥੋੜ੍ਹਾ ਫਲੈਕਸੀਬਲ ਸੀ ਪਰ ਹੁਣ ਉਨ੍ਹਾਂ ਨੇ ਵੀ ਨਵੇਂ ਆਰਡਰ ਲੈਣੇ ਬੰਦ ਕਰ ਦਿੱਤੇ ਹਨ। ਨੋਕੀਆ ਅਤੇ ਐਡਿਕਸ਼ਨ ਵਰਗੀਆਂ ਯੂਰਪੀਅਨ ਕੰਪਨੀਆਂ ਨੇ ਵੋਡਾਫੋਨ ਆਈਡੀਆ ਲਈ ਪੁਰਾਣੇ ਆਰਡਰ ਵਿਰੁੱਧ ਬੈਂਕ ਦੇ ਕ੍ਰੈਡਿਟ ਲੈਟਰ ਆਪਣੇ ਕੋਲ ਰੱਖੇ ਹੋਏ ਹਨ। ਉਹ ਹੁਣ ਨਵੇਂ ਆਰਡਰ ਲਈ ਮੁੜ ਇਸ ਤਰ੍ਹਾਂ ਦੀ ਸਕਿਓਰਿਟੀ ਦੀ ਮੰਗ ਕਰ ਰਹੀਆਂ ਹਨ। ਵੋਡਾਫੋਨ ਆਈਡੀਆ ਲਈ ਇਹ ਇਕ ਬਹੁਤ ਮੁਸ਼ਕਲ ਕੰਮ ਹੈ। ਹਾਲ ਹੀ 'ਚ ਵੋਡਾਫੋਨ ਆਈਡੀਆ ਨੇ ਸੁਪਰੀਮ ਕੋਰਟ ਨੂੰ ਇਹ ਦੱਸਿਆ ਸੀ ਕਿ ਕੋਈ ਵੀ ਬੈਂਕ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਮਾਰਚ ਦੇ ਅਖੀਰ ਤੱਕ ਉਨ੍ਹਾਂ ਦਾ ਕਰਜ਼ਾ 1,12,520 ਕਰੋੜ ਰੁਪਏ 'ਤੇ ਪਹੁੰਚ ਗਿਆ ਸੀ।


cherry

Content Editor

Related News