Vodafone, Airtel-Idea ਨੂੰ ਝਟਕਾ, ਘੱਟ ਨਹੀਂ ਹੋਵੇਗੀ ਜੁਰਮਾਨੇ ਦੀ ਰਕਮ

07/03/2019 9:28:36 AM

ਮੁੰਬਈ — ਟੈਲੀਕਾਮ ਰੈਗੂਲੇਟਰੀ 'ਟਰਾਈ' ਨੇ ਏਅਰਟੈੱਲ, ਵੋਡਾਫੋਨ ਤੇ ਆਈਡਿਆ ਨੂੰ ਝਟਕਾ ਦਿੱਤਾ ਹੈ। ਰਿਲਾਂਇੰਸ ਜੀਓ ਨੂੰ ਪੁਆਇੰਟ ਆਫ ਇੰਟਰਕਨੈਕਸ਼ਨ ਨਾ ਦੇਣ ਦੇ ਮਾਮਲੇ 'ਚ ਟਰਾਈ ਨੇ ਇਨ੍ਹਾਂ ਤਿੰਨ ਕੰਪਨੀਆਂ 'ਤੇ ਲਗਾਈ ਜਾਣ ਵਾਲੀ ਜੁਰਮਾਨੇ ਦੀ ਮਾਤਰਾ 'ਤੇ ਦੁਬਾਰਾ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ 21 ਜੂਨ ਨੂੰ ਟਰਾਈ ਨੇ ਦੂਰਸੰਚਾਰ ਵਿਭਾਗ ਨੂੰ ਆਪਣਾ ਜਵਾਬ ਭੇਜਿਆ ਹੈ।

ਟੈਲੀਕਾਮ ਰੈਗੂਲੇਟਰੀ ਟਰਾਈ ਨੇ ਪੈਨਲਟੀ ਦੀ ਮਾਤਰਾ 'ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰਾਈ ਮੁਤਾਬਕ ਨਿਯਮਾਂ ਦੇ ਮੁਤਾਬਕ ਪੈਨਲਟੀ ਦੀ ਮਾਤਰਾ ਸਹੀ ਹੈ। ਲਾਇਸੈਂਸ ਦੀ ਸ਼ਰਤਾਂ ਮੁਤਾਬਕ ਪੈਨਲਟੀ 'ਤੇ ਸਿਫਾਰਸ਼ ਕੀਤੀ ਗਈ ਸੀ। ਹਾਲਾਂਕਿ ਟਰਾਈ ਦਾ ਕਹਿਣਾ ਹੈ ਕਿ ਦੂਰਸੰਚਾਰ ਵਿਭਾਗ ਚਾਹੇ ਤਾਂ ਪੈਨਲਟੀ ਘੱਟ ਕਰ ਸਕਦਾ ਹੈ। ਹੁਣ ਕੰਪਨੀਆਂ 'ਤੇ 3050 ਕਰੋੜ ਦੀ ਪੈਨਲਟੀ ਲਗ ਸਕਦੀ ਹੈ। 

ਜ਼ਿਕਰਯੋਗ ਹੈ ਕਿ ਕੰਪਨੀਆਂ 'ਤੇ ਰਿਲਾਂਇੰਸ ਜੀਓ ਨੂੰ ਪੁਆਇੰਟ ਆਫ ਇੰਟਰਕਨੈਕਸ਼ਨ ਨਾ ਦੇਣ ਦਾ ਦੋਸ਼ ਲੱਗਾ ਸੀ। ਡਿਜੀਟਲ ਕਮਿਊਨੀਕੇਸ਼ਨ ਕਮੀਸ਼ਨ 16 ਜੁਲਾਈ ਨੂੰ ਆਖਰੀ ਫੈਸਲਾ ਲਵੇਗਾ। ਇਸ ਤੋਂ ਪਹਿਲਾਂ ਡੀ.ਸੀ.ਸੀ. ਨੇ ਪੈਨਲਟੀ ਲਗਾਉਣ ਨੂੰ ਹਰੀ ਝੰਡੀ ਦਿੱਤੀ ਸੀ ਪਰ ਡੀ.ਸੀ.ਸੀ. ਨੇ ਟਰਾਈ ਤੋਂ ਪੈਨਲਟੀ ਦੀ ਮਾਤਰਾ 'ਤੇ ਵਿਚਾਰ ਕਰਨ ਲਈ ਕਿਹਾ ਸੀ। ਡੀ.ਸੀ.ਸੀ. ਮੁਤਾਬਕ ਕੰਪਨੀਆਂ 'ਤੇ ਪੈਨਲਟੀ ਦੀ ਰਕਮ ਬਹੁਤ ਜ਼ਿਆਦਾ ਹੈ।


Related News