VLCC ਅਤੇ ਸਾਊਦੀ ਕੰਪਨੀ ਸਿਗਲਾਹ ਗਰੁੱਪ ਦਾ ਕਰਾਰ

Friday, Aug 25, 2017 - 10:18 AM (IST)

VLCC ਅਤੇ ਸਾਊਦੀ ਕੰਪਨੀ ਸਿਗਲਾਹ ਗਰੁੱਪ ਦਾ ਕਰਾਰ

ਨਵੀਂ ਦਿੱਲੀ—ਸੌਂਦਰਯ ਅਤੇ ਵੈੱਲਨੇਸ ਖੇਤਰ ਦੀ ਕੰਪਨੀ ਵੀ. ਐੱਲ. ਸੀ. ਸੀ. ਨੇ ਸਾਊਦੀ ਅਰਬ 'ਚ ਆਪਣੇ ਵੈੱਲਨੇਸ ਕੇਂਦਰ ਸ਼ੁਰੂ ਕਰਨ ਲਈ ਉਥੇ ਦੀ ਕੰਪਨੀ ਸਿਗਲਾਹ ਗਰੁੱਪ ਦੇ ਨਾਲ ਕਰਾਰ ਕੀਤਾ।
ਕੰਪਨੀ ਨੇ ਵੀਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਹ ਖਾੜੀ ਦੇਸ਼ 'ਚ ਪਹਿਲਾਂ ਤੋਂ ਕਾਰੋਬਾਰ ਕਰ ਰਹੀ ਹੈ ਅਤੇ ਇਸ ਕਰਾਰ ਨਾਲ ਸਾਊਦੀ ਅਰਬ 'ਚ ਉਸ ਦੇ ਕਾਰੋਬਾਰ ਨੂੰ ਮਜ਼ਬੂਤੀ ਮਿਲੇਗੀ। ਅਜੇ ਸੰਯੁਕਤ ਅਰਬ ਅਮੀਰਾਤ, ਓਮਾਨ, ਬਹਰੀਨ, ਕਤਰ ਅਤੇ ਕੁਵੈਤ 'ਚ 20 ਵੀ. ਐੱਲ. ਸੀ. ਸੀ. ਵੈਲਨੇਸ ਕੇਂਦਰ ਚੱਲ ਰਹੇ ਹਨ। 
ਵੀ. ਐੱਲ. ਸੀ. ਸੀ. ਸਿਗਲਾਹ ਗਰੁੱਪ ਦੇ ਨਾਲ ਸਾਂਝੇਦਾਰੀ ਤਹਿਤ ਜੇਹਾਦ 'ਚ ਅਤਿਆਧੁਨਿਕ ਵੈੱਲਨੇਸ ਕੇਂਦਰ ਦੀ ਸਥਾਪਨਾ ਕਰੇਗੀ। ਇਸ ਸਾਲ ਨਵੰਬਰ ਤੱਕ ਜੇਹਾਦ 'ਚ ਇਹ ਕੇਂਦਰ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਤਿੰਨ ਸਾਲਾਂ 'ਚ ਇਸ ਤਰ੍ਹਾਂ ਦੇ ਛੇ ਕੇਂਦਰ ਸ਼ੁਰੂ ਕਰਨ ਦੀ ਯੋਜਨਾ ਹੈ।  


Related News