ਵੀਵੋ ਹੋਵੇਗਾ ਅਗਲੇ ਪੰਜ ਸਾਲ ਲਈ ਆਈ.ਪੀ.ਐੱਲ ਦਾ ਟਾਈਟਲ ਸਪਾਂਸਰ

06/28/2017 5:33:36 AM

ਨਵੀਂ ਦਿੱਲੀ — ਮੋਬਾਇਲ ਨਿਰਮਾਤਾ ਕੰਪਨੀ ਵੀਵੋ ਨੇ 2,199 ਕਰੋੜ ਰੁਪਏ ਦੀ ਵੱਡੀ ਬੋਲੀ ਲਗਾ ਕੇ ਮੰਗਲਵਾਰ ਨੂੰ ਅਗਲੇ ਪੰਜ ਸਾਲਾਂ ਲਈ ਫਿਰ ਤੋਂ ਆਈ.ਪੀ.ਐੱਲ ਟਾਈਟਲ ਸਪਾਂਸਰਸ਼ਿਪ ਰਾਈਟਸ ਹਾਸਿਲ ਕਰ ਲਏ ਹਨ। ਇਹ ਰਕਮ ਪਿਛਲੇ ਕਰਾਰ ਤੋਂ 554 ਫੀਸਦੀ ਵਧ ਹੈ। ਬੀਸੀਸੀਆਈ ਨੇ ਬਿਆਨ 'ਚ ਕਿਹਾ,'ਸਮਾਰਟਫੋਨ ਬਣਾਉਣ ਵਾਲੀ ਸਿਖਰ ਦੀ ਕੰਪਨੀ ਨੇ 2199 ਕਰੋੜ ਬੋਲੀ ਲਗਾਈ ਜੋ ਪਿਛਲੇ ਸੌਦੇ ਦੀ ਤੁਲਨਾ 'ਚ 554 ਫੀਸਦੀ ਵਧ ਹੈ। ਆਉਣ ਵਾਲੇ ਪੰਜ ਆਈ.ਪੀ.ਐੱਲ ਸੈਸ਼ਨ (2018-2022) ਵੀਵੋ ਅਤੇ ਆਈ.ਪੀ.ਐੱਲ ਵਿਚਾਲੇ ਖੇਡ ਪ੍ਰਤੀਯੋਗਤਾ, ਮੈਦਾਨੀ ਸਰਗਰਮੀ ਅਤੇ ਮਾਰਕਿਟ ਅਭਿਆਨ ਨੂੰ ਲੈ ਕੇ ਵਿਸਤ੍ਰਿਤ ਸਹਿਯੋਗ ਹੋਵੇਗਾ।' ਇਸ ਸੌਦੇ ਲਈ ਵੀਵੋ ਨੂੰ ਹਰ ਸਾਲ 440 ਕਰੋੜ ਰੁਪਏ ਖਰਚ ਕਰਨੇ ਹੋਣਗੇ। ਬੀਸੀਸੀਆਈ ਨੇ ਪਿਛਲੇ ਮਹੀਨੇ ਇਕ ਅਗਸਤ 2017 ਤੋਂ 31 ਜੁਲਾਈ 2022 ਤੱਕ ਦੀ ਮਿਆਦ ਲਈ ਆਈ.ਪੀ.ਐੱਲ ਦੇ ਟਾਈਟਲ ਪ੍ਰਾਯੋਜਨ ਲਈ ਅਰਜ਼ੀਆਂ ਮੰਗੀਆਂ ਸਨ।


Related News