ਵਿਸਤਾਰਾ ਏਅਰਲਾਈਨਸ ਦਾ ਆਫਰ, 995 ਰੁਪਏ ''ਚ ਟਿਕਟ

Thursday, Jan 09, 2020 - 04:18 PM (IST)

ਵਿਸਤਾਰਾ ਏਅਰਲਾਈਨਸ ਦਾ ਆਫਰ, 995 ਰੁਪਏ ''ਚ ਟਿਕਟ

ਨਵੀਂ ਦਿੱਲੀ—ਵਿਸਤਾਰਾ ਏਅਰਲਾਈਨਸ ਆਪਣੀ ਸਥਾਪਨਾ ਦੇ ਪੰਜਵੇਂ ਵਰ੍ਹੇਗੰਢ ਦੇ ਮੌਕੇ 'ਤੇ ਬੰਪਰ ਆਫਰ ਲੈ ਕੇ ਆਇਆ ਹੈ। ਟਾਟਾ ਸਨਸ ਅਤੇ ਸਿੰਗਾਪੁਰ ਏਅਰਲਾਈਨਸ ਦਾ ਇਹ ਜੁਆਇੰਟ ਵੇਂਚਰ 995 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਟਿਕਟ ਆਫਰ ਕਰ ਰਿਹਾ ਹੈ। ਕੰਪਨੀ ਦਾ ਇਹ ਆਫਰ 10 ਜਨਵਰੀ ਦੀ ਅੱਧੀ ਰਾਤ ਤੱਕ ਰਹੇਗਾ। ਆਫਰ ਤਿੰਨ ਸ਼੍ਰੇਣੀਆਂ-ਇਕੋਨਾਮੀ, ਪ੍ਰੀਮੀਅਮ ਅਤੇ ਬਿਜ਼ਨੈੱਸ ਦੇ ਟਿਕਟਾਂ 'ਤੇ ਲਾਗੂ ਹੈ। ਆਫਰ ਦੇ ਚੱਲਦੇ ਸਾਰੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਟਿਕਟ ਸਸਤੇ 'ਚ ਆਫਰ ਕੀਤੇ ਜਾ ਰਹੇ ਹਨ।

PunjabKesariਡੋਮੈਸਟਿਕ ਡੈਸਟੀਨੇਸ਼ਨਾਂ ਲਈ ਇਕੋਨਾਮੀ ਕਲਾਸ ਦਾ ਕਿਰਾਇਆ 995 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ ਜਦੋਂਕਿ ਪ੍ਰੀਮੀਅਮ ਕਲਾਸ ਦਾ ਕਿਰਾਇਆ 1,995 ਰੁਪਏ ਅਤੇ ਬਿਜ਼ਨੈੱਸ ਕਲਾਸ ਦਾ ਕਿਰਾਇਆ 5,555 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ।

PunjabKesari
ਉੱਧਰ ਕੌਮਾਂਤਰੀ ਯਾਤਰਾ ਲਈ ਇਕੋਨਾਮੀ ਕਲਾਸ ਦਾ ਕਿਰਾਇਆ 14,555 ਰੁਪਏ, ਪ੍ਰੀਮੀਅਮ ਕਲਾਸ ਦਾ ਕਿਰਾਇਆ 19,995 ਰੁਪਏ ਜਦੋਂਕਿ ਬਿਜ਼ਨੈੱਸ ਕਲਾਸ ਦਾ ਕਿਰਾਇਆ 35,555 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਕਿਰਾਇਆ ਪੈਕੇਜ਼ 'ਚ ਟੈਕਸ ਵੀ ਸ਼ਾਮਲ ਹੈ। 10 ਜਨਵਰੀ ਦੀ ਅੱਧੀ ਰਾਤ ਤੱਕ ਬੁੱਕ ਕੀਤੇ ਗਏ ਟਿਕਟ 'ਤੇ ਤੁਸੀਂ 25 ਜਨਵਰੀ ਤੋਂ 30 ਸਤੰਬਰ ਤੱਕ ਯਾਤਰਾ ਕਰ ਸਕਦੇ ਹੋ। ਹੇਠਾਂ ਕੁਝ ਡੈਸਟੀਨੇਸ਼ਨਾਂ ਲਈ ਵੱਖ-ਵੱਖ ਸ਼੍ਰੇਣੀਆਂ ਦੇ ਕਿਰਾਏ ਦੀ ਲਿਸਟ ਦਿੱਤੀ ਗਈ ਹੈ।


author

Aarti dhillon

Content Editor

Related News