ਵਿਸਤਾਰਾ ਨੇ ਸ਼ੁਰੂ ਕੀਤੀ ਮੁੰਬਈ-ਕੋਲੰਬੋ ਉਡਾਣ ਸੇਵਾ
Tuesday, Nov 26, 2019 - 09:12 AM (IST)

ਨਵੀਂ ਦਿੱਲੀ—ਟਾਟਾ ਗਰੁੱਪ ਦੀ ਵਿਸਤਾਰ ਏਅਰਲਾਈਨਸ ਨੇ ਸੋਮਵਾਰ ਨੂੰ ਆਪਣੀ ਮੁੰਬਈ-ਕੋਲੰਬੋ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ। ਸ਼੍ਰੀਲੰਕਾ ਚੌਥਾ ਅਜਿਹਾ ਦੇਸ਼ ਹੈ ਜਿਥੇ ਕੰਪਨੀ ਨੇ ਆਪਣੀ ਕੌਮਾਂਤਰੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੰਪਨੀ ਦੁਬਈ, ਸੰਯੁਕਤ ਅਰਬ ਅਮੀਰਾਤ ਅਤੇ ਬੈਂਕਾਂਕ ਲਈ ਆਪਣੀ ਸੇਵਾ ਸ਼ੁਰੂ ਕਰ ਚੁੱਕੀ ਹੈ। ਮੁੰਬਈ-ਕੋਲੰਬੋ ਉਡਾਣ ਬੁੱਧਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨ ਸੰਚਾਲਤ ਹੋਵੇਗੀ।