Xiaomi, Oppo ਨੇ ਕੀਤੀ ਟੈਕਸ ਕਾਨੂੰਨ ਦੀ ਉਲੰਘਣਾ , ਹੋ ਸਕਦਾ ਹੈ 1,000 ਕਰੋੜ ਦਾ ਜੁਰਮਾਨਾ
Sunday, Jan 02, 2022 - 10:04 AM (IST)
ਨਵੀਂ ਦਿੱਲੀ – ਚੀਨ ਦੀਆਂ ਦੋ ਪ੍ਰਮੁੱਖ ਮੋਬਾਇਲ ਨਿਰਮਾਤਾ ਕੰਪਨੀਆਂ ਨੇ ਭਾਰਤ ਤੋਂ ਵਿਦੇਸ਼ ’ਚ ਆਪਣੇ ਸਮੂਹ ਦੀਆਂ ਕੰਪਨੀਆਂ ਨੂੰ 5500 ਕਰੋੜ ਰੁਪਏ ਗਲਤ ਤਰੀਕੇ ਨਾਲ ਭੇਜੇ ਹਨ। ਜ਼ਿਕਰਯੋਗ ਹੈ ਕਿ ਬੀਤੀ 21 ਦਸੰਬਰ ਨੂੰ ਆਮਦਨ ਕਰ ਵਿਭਾਗ ਨੇ ਚੀਨ ਦੀਆਂ 2 ਪ੍ਰਮੁੱਖ ਕੰਪਨੀਆਂ ਸ਼ਾਓਮੀ ਅਤੇ ਓਪੋ ਦੇ ਪੂਰੇ ਭਾਰਤ ’ਚ ਸਥਿਤ ਦਫਤਰਾਂ ਅਤੇ ਹੋਰ ਕੰਪਲੈਕਸਾਂ ’ਤੇ ਛਾਪੇਮਾਰੀ ਦੀ ਕਰਵਾਈ ਕੀਤੀ ਸੀ। ਆਮਦਨ ਕਰ ਵਿਭਾਗ ਨੇ ਅੱਜ ਇਸ ਸਬੰਧ ’ਚ ਇਕ ਬਿਆਨ ਜਾਰੀ ਕੀਤਾ ਹੈ। ਵਿਭਾਗ ਨੇ ਕਰਨਾਟਕ, ਤਾਮਿਲਨਾਡੂ, ਅਸਾਮ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ, ਰਾਜਸਥਾਨ, ਦਿੱਲੀ ਅਤੇ ਐੱਨ. ਸੀ. ਆਰ. ’ਚ ਇਹ ਕਾਰਵਾਈ ਕੀਤੀ ਸੀ। ਇਸ ਦੌਰਾਨ ਕਈ ਤਰ੍ਹਾਂ ਦੇ ਸਬੂਤ ਅਤੇ ਦਸਤਾਵੇਜ਼ ਆਦਿ ਜ਼ਬਤ ਕੀਤੇ ਗਏ ਸਨ।
ਇਹ ਵੀ ਪੜ੍ਹੋ: ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ
ਚੀਨੀ ਸਮਾਰਟਫੋਨ ਕੰਪਨੀ Xiaomi ਅਤੇ Oppo ਭਾਰਤ 'ਚ ਇਨਕਮ ਟੈਕਸ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਸਰਕਾਰ ਦੇ ਨਿਸ਼ਾਨੇ 'ਤੇ ਆ ਗਈਆਂ ਹਨ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਚੀਨੀ ਸਮਾਰਟਫੋਨ ਕੰਪਨੀਆਂ ਨੇ ਇਨਕਮ ਟੈਕਸ ਨਿਯਮਾਂ ਦੀ ਉਲੰਘਣਾ ਕਰਕੇ ਵੱਡੀ ਰਕਮ ਦੀ ਚੋਰੀ ਕੀਤੀ ਹੈ, ਜਿਸ ਲਈ ਉਨ੍ਹਾਂ 'ਤੇ 1,000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਪਿਛਲੇ ਸਾਲ 21 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਦੇਸ਼ ਭਰ 'ਚ ਚੀਨੀ ਸਮਾਰਟਫੋਨ ਕੰਪਨੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ ਦੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਵਿੱਚ ਇਨਕਮ ਟੈਕਸ ਵਿਭਾਗ ਨੂੰ ਕਈ ਅਹਿਮ ਦਸਤਾਵੇਜ਼ ਮਿਲੇ ਸਨ। ਮੋਬਾਈਲ ਸੰਚਾਰ ਅਤੇ ਮੋਬਾਈਲ ਹੈਂਡਸੈੱਟ ਬਣਾਉਣ ਵਾਲੀਆਂ ਚੀਨੀ ਕੰਪਨੀਆਂ ਤੋਂ ਪ੍ਰਾਪਤ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਕੰਪਨੀਆਂ ਭਾਰਤ ਵਿੱਚ ਆਮਦਨ ਕਰ ਕਾਨੂੰਨ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖ਼ੁਸ਼ਖ਼ਬਰੀ, PM ਮੋਦੀ ਵੱਲੋਂ 2 ਹਜ਼ਾਰ ਰੁਪਏ ਦੀ ਦਸਵੀਂ ਕਿਸ਼ਤ ਜਾਰੀ
ਹੋ ਸਕਦਾ ਹੈ 1000 ਕਰੋੜ ਦਾ ਜੁਰਮਾਨਾ
ਚੀਨੀ ਦਿੱਗਜ ਸਮਾਰਟਫੋਨ ਕੰਪਨੀਆਂ Xiaomi ਅਤੇ Oppo ਨੇ ਇਸ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਇਨਕਮ ਟੈਕਸ ਵਿਭਾਗ ਦੇ ਸਰਚ ਆਪਰੇਸ਼ਨ 'ਚ ਕੰਪਨੀਆਂ ਦੇ ਕੰਮਕਾਜ ਦੇ ਗਲਤ ਤਰੀਕੇ ਦਾ ਵੀ ਪਤਾ ਲੱਗਾ ਹੈ। ਦੋਵਾਂ ਕੰਪਨੀਆਂ ਨੇ ਇਨਕਮ ਟੈਕਸ ਐਕਟ, 1961 ਦੇ ਉਪਬੰਧਾਂ ਦੇ ਅਨੁਸਾਰ ਭਾਰਤ ਵਿੱਚ ਆਪਣੇ ਕੰਮਕਾਜ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਮੁਤਾਬਕ ਕੇਂਦਰ ਸਰਕਾਰ ਦੋਵਾਂ ਸਮਾਰਟਫੋਨ ਕੰਪਨੀਆਂ 'ਤੇ ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦੀ ਹੈ।
ਇਹ ਵੀ ਪੜ੍ਹੋ: ਪੈਨਸ਼ਨਰਾਂ ਨੂੰ ਵੱਡੀ ਰਾਹਤ! ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਮਿਆਦ ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।