ਵਿਜੇ ਮਾਲਿਆ ਦੀ ਫਰੈਂਚ ਆਈਲੈਂਡ ''ਤੇ ਸ਼ਾਹੀ ਹਵੇਲੀ ''ਤੇ ਬੈਂਕ ਦੀ ਨਜ਼ਰ! ਹੋ ਸਕਦੀ ਹੈ ਨੀਲਾਮ

01/17/2020 3:13:20 PM

ਲੰਡਨ — ਇਕ ਬੈਂਕ ਨੇ ਕਿਹਾ ਹੈ ਕਿ ਸਾਬਕਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਫਰੈਂਚ ਆਈਲੈਂਡ 'ਤੇ 17 ਬੈੱਡਰੂਮ ਦੀ ਹਵੇਲੀ ਹੈ। ਬੈਂਕ ਜਿਸਨੇ ਵਿਜੇ ਮਾਲਿਆ 'ਤੇ ਮੁਕੱਦਮਾ ਦਰਜ ਕਰਕੇ ਦੋਸ਼ ਲਗਾਇਆ ਹੈ ਕਿ ਮਾਲਿਆ ਦੀ ਫਰੈਂਚ ਆਈਲੈਂਡ 'ਇਲੇ ਸੈਂਟ ਮਾਰਗੁਏਰਾਇਟ' 'ਤੇ 1.3 ਹੈਕਟੇਅਰ ਜਾਇਦਾਦ ਹੈ। ਇਸ ਵਿਚ ਇਕ ਸਿਨੇਮਾ ਘਰ, ਹੈਲੀਪੈਡ ਅਤੇ ਆਪਣਾ ਖੁਦ ਦਾ ਨਾਈਟ ਕਲੱਬ ਵੀ ਹੈ। ਬਲੂਮਬਰਗ ਦੀ ਇਕ ਰਿਪੋਰਟ ਨੇ ਦੱਸਿਆ।

ਰਿਪੋਰਟ ਅਨੁਸਾਰ ਮਾਲਿਆ ਨੇ ਕਤਰ ਨੈਸ਼ਨਲ ਬੈਂਕ SAQ ਦੀ ਇਕਾਈ Ansbacher & Co ਤੋਂ 30 ਮਿਲੀਅਨ ਡਾਲਰ ਦਾ ਲੋਨ ਲੈ ਕੇ ਹਵੇਲੀ ਖਰੀਦੀ ਸੀ। ਹਾਲਾਂਕਿ ਬਾਅਦ ਵਿਚ ਉਸਨੇ ਹੱਥ ਖੜ੍ਹੇ ਕਰ ਦਿੱਤੇ। ਮਾਲਿਆ ਵਲੋਂ ਲੋਨ ਦੇ ਵਿਸਥਾਰ ਲਈ ਬੇਨਤੀ ਦੇ ਬਾਅਦ ਬੈਂਕ ਨੇ ਕਥਿਤ ਤੌਰ 'ਤੇ ਜਾਇਦਾਦ ਦਾ ਨਿਰੀਖਣ ਕਰਨ ਦਾ ਨਿਰਦੇਸ਼ ਦਿੱਤਾ। ਨਿਰੀਖਣ ਕਰਨ 'ਤੇ ਰਿਅਲ ਅਸਟੇਟ ਏਜੰਟਾਂÎ ਨੇ ਦੇਖਿਆ ਕਿ ਮੁੱਲ 'ਚ 10 ਮਿਲੀਅਨ ਯੂਰੋ ਦੀ ਗਿਰਾਵਟ ਆਈ ਸੀ।


Related News