ਕੋਵਿਡ-19 ਨਾਲ ਪ੍ਰਭਾਵਿਤ ਵਾਹਨ ਖੇਤਰ ਨੂੰ ਅਗਲਾ ਸਾਲ ਬਿਹਤਰ ਰਹਿਣ ਦੀ ਉਮੀਦ
Sunday, Dec 20, 2020 - 05:09 PM (IST)
ਨਵੀਂ ਦਿੱਲੀ- ਕੋਵਿਡ-19 ਸੰਕਟ ਤੋਂ ਉਭਰਨ ਅਤੇ ਅੱਗੇ ਵਧਣ ਵਿਚ ਕਾਮਯਾਬ ਹੋਣ ਤੋਂ ਬਾਅਦ ਭਾਰਤੀ ਵਾਹਨ ਖੇਤਰ ਸਾਵਧਾਨੀ ਵਰਤਦੇ ਹੋਏ 2021 ਨੂੰ ਲੈ ਕੇ ਆਸਵੰਦ ਹੈ। ਉਸ ਨੂੰ ਉਮੀਦ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਦੀ ਦੁਨੀਆ ਬਿਹਤਰ ਹੋਵੇਗੀ ਅਤੇ ਵਾਹਨ ਉਦਯੋਗ ਫਰਾਟਾ ਭਰੇਗਾ ਪਰ ਕਾਫ਼ੀ ਕੁਝ ਇਸ ਗੱਲ 'ਤੇ ਨਿਰਭਰ ਹੈ ਕਿ ਅਰਥਵਿਵਸਥਾ ਦਾ ਵਿਕਾਸ ਕਿਸ ਤਰ੍ਹਾਂ ਦਾ ਰਹਿੰਦਾ ਹੈ।
ਵਾਹਨ ਉਦਯੋਗ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਹੀ ਸੁਸਤੀ ਦਾ ਸਾਹਮਣਾ ਕਰ ਰਿਹਾ ਸੀ। ਮਾਰਚ ਦੇ ਅੰਤ ਵਿਚ ਮਹਾਮਾਰੀ ਦੀ ਰੋਕਥਾਮ ਲਈ ਜਦੋਂ ਰਾਸ਼ਟਰ ਪੱਧਰੀ ਤਾਲਾਬੰਦੀ ਲਾਈ ਗਈ, ਉਸ ਸਮੇਂ ਭਾਰਤੀ ਵਾਹਨ ਉਦਯੋਗ ਦੀ ਮਜਬੂਤੀ ਦਾ ਪ੍ਰੀਖਣ ਹੋਇਆ।
ਭਾਰਤ ਵਿਚ ਵਾਹਨ ਉਦਯੋਗ ਦੀ ਸਥਿਤੀ ਦਾ ਅੰਦਾਜ਼ਾ ਯਾਤਰੀ ਵਾਹਨਾਂ ਦੀ ਵਿਕਰੀ ਤੋਂ ਲਾਇਆ ਜਾਂਦਾ ਹੈ। ਮਹਾਮਾਰੀ ਕਾਰਨ ਇਸ ਸਾਲ ਅਪ੍ਰੈਲ-ਜੂਨ ਦੌਰਾਨ ਇਸ ਵਿਚ 78.43 ਫ਼ੀਸਦੀਦੀ ਗਿਰਾਵਟ ਆਈ। ਲਗਾਤਾਰ ਨੌਂਵੀ ਤਿਮਾਹੀ ਵਿਚ ਵਾਹਨ ਵਿਕਰੀ 'ਤੇ ਅਸਰ ਪਿਆ ਅਤੇ 20 ਸਾਲਾਂ ਵਿਚ ਖੇਤਰ ਲਈ ਸਭ ਤੋਂ ਲੰਮੇ ਸਮੇਂ ਤੱਕ ਨਰਮੀ ਦੀ ਸਥਿਤੀ ਰਹੀ। ਇਕ ਅਨੁਮਾਨ ਅਨੁਸਾਰ, ਤਾਲਾਬੰਦੀ ਕਾਰਨ ਉਦਯੋਗ ਨੂੰ ਕਾਰੋਬਾਰ ਵਿਚ ਪ੍ਰਤੀ ਦਿਨ 2,300 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ਦਾ ਨੁਕਸਾਨ ਹੋਇਆ।