ਅਪ੍ਰੈਲ 2023 ਤੋਂ ਆਟੋਮੇਟਿਡ ਸਟੇਸ਼ਨਾਂ ਰਾਹੀਂ ਵਾਹਨਾਂ ਦਾ ਫਿੱਟਨੈੱਟ ਪ੍ਰੀਖਣ ਲਾਜ਼ਮੀ
Thursday, Apr 07, 2022 - 09:15 PM (IST)
ਨਵੀਂ ਦਿੱਲੀ (ਭਾਸ਼ਾ)–ਸਰਕਾਰ ਨੇ ਆਟੋਮੇਟਿਡ ਪ੍ਰੀਖਣ ਸਟੇਸ਼ਨਾਂ (ਏ. ਟੀ. ਐੱਸ.) ਰਾਹੀਂ ਵਾਹਨਾਂ ਦਾ ਫਿੱਟਨੈੱਸ ਪ੍ਰ੍ਰੀਖਣ ਲਾਜ਼ਮੀ ਕਰ ਦਿੱਤਾ ਹੈ। ਇਸ ਨੂੰ ਪੜਾਅਬੱਧ ਤਰੀਕੇ ਨਾਲ ਅਪ੍ਰੈਲ 2023 ਤੋਂ ਲਾਗੂ ਕੀਤਾ ਜਾਏਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਅਧਿਕਾਰਕ ਬਿਆਨ ’ਚ ਕਿਹਾ ਕਿ ਦਰਮਿਆਨੇ ਆਕਾਰ ਦੇ ਮਾਲ ਢੁਆਈ ਵਾਹਨਾਂ ਜਾਂ ਦਰਮਿਆਨੇ ਯਾਤਰੀ ਮਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ (ਟ੍ਰਾਂਸਪੋਰਟ) ਲਈ ਇਹ ਨਿਯਮ 1 ਜੂਨ 2024 ਤੋਂ ਲਾਗੂ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਸਮੇਤ 3 ਅਫ਼ਸਰਾਂ ਦੇ ਤਬਾਦਲੇ
ਮੰਤਰਾਲਾ ਮੁਤਾਬਕ ਆਟੋਮੇਟਿਡ ਪ੍ਰੀਖਣ ਸਟੇਸ਼ਨਾਂ ਰਾਹੀਂ ਵਾਹਨ ਦੀ ਫਿੱਟਨੈੱਸ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਸਟੇਸ਼ਨਾਂ ’ਚ ਕਈ ਤਰ੍ਹਾਂ ਦੇ ਜ਼ਰੂਰੀ ਪ੍ਰੀਖਣਾਂ ਲਈ ਆਟੋਮੇਟਿਡ ਤਰੀਕੇ ਨਾਲ ਮਕੈਨੀਕਲ ਉਪਕਰਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੰਤਰਾਲਾ ਨੇ ਕਿਹਾ ਕਿ ਕੇਂਦਰੀ ਮੋਟਰ ਵਾਹਨ ਨਿਯਮ 1989 ਦੀ ਵਿਵਸਥਾ 175 ਮੁਤਾਬਕ ਰਜਿਸਟਰਡ ਆਟੋਮੇਟਿਡ ਪ੍ਰੀਖਣ ਸਟੇਸ਼ਨ ਰਾਹੀਂ ਹੀ ਮੋਟਰ ਵਾਹਨਾਂ ਦੀ ਲਾਜ਼ਮੀ ਫਿੱਟਨੈੱਸ ਜਾਂਚ ਦੇ ਸਬੰਧ ’ਚ 5 ਅਪ੍ਰੈਲ 2022 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਤੇ ਸਰਕਾਰ 'ਤੇ ਦਬਾਅ ਵਧਾਉਣ ਲਈ ਰੂਸ ਬੁਨਿਆਦੀ ਢਾਂਚੇ ਨੂੰ ਬਣਾ ਰਿਹਾ ਨਿਸ਼ਾਨਾ : ਬ੍ਰਿਟੇਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ