ਰੇਨੋ ਨੇ ਬੀਤੇ ਸਾਲ 120 ਵਿਕਰੀ ਅਤੇ ਸੇਵਾ ਕੇਂਦਰ ਜੋੜੇ

01/21/2021 5:24:42 PM

ਮੁੰਬਈ (ਭਾਸ਼ਾ)– ਫਰਾਂਸ ਦੀ ਵਾਹਨ ਕੰਪਨੀ ਰੇਨੋ ਇੰਡੀਆ ਨੇ ਬੀਤੇ ਸਾਲ ਦੇਸ਼ ਭਰ ’ਚ 120 ਨਵੇਂ ਵਿਕਰੀ ਅਤੇ ਸੇਵਾ ਕੇਂਦਰ (ਟੱਚਪੁਆਇੰਟ) ਜੋੜੇ ਹਨ। ਇਸ ਤਰ੍ਹਾਂ ਕੰਪਨੀ ਦੇ ਵਿਕਰੀ ਅਤੇ ਸੇਵਾ ਕੇਂਦਰਾਂ ਦੀ ਗਿਣਤੀ 975 ’ਤੇ ਪਹੁੰਚ ਗਈ ਹੈ। ਰੇਨੋ ਇੰਡੀਆ ਨੇ ਬਿਆਨ ’ਚ ਕਿਹਾ ਕਿ 120 ਕੇਂਦਰਾਂ ਨੂੰ ਜੋੜਨ ਦਾ ਮਕਸਦ ਦੇਸ਼ ਭਰ ’ਚ ਕੰਪਨੀ ਦੀ ਪਹੁੰਚ ਵਧਾਉਣਾ ਹੈ। ਕੰਪਨੀ ਨੇ ਕਿਹਾ ਕਿ ਉਹ ਛੇਤੀ ਬੀ ਸੇਗਮੈਂਟ ਦੀ ਐੱਸ. ਯੂ. ਵੀ. ਕਾਈਗਰ ਪੇਸ਼ ਕਰਨ ਜਾ ਰਹੀ ਹੈ ਜੋ ਪਾਸਾ ਪਲਟਣ ਵਾਲੀ ਹੋਵੇਗੀ।

ਕੰਪਨੀ ਨੇ ਕਿਹਾ ਕਿ ਉਹ ਆਪਣ ਉਤਪਾਦ ਪੋਰਟਫੋਲੀਓ ਦਾ ਵਿਸਤਾਰ ਕਰੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਕੰਪਨੀ 28 ਜਨਵਰੀ ਨੂੰ ਭਾਰਤ ’ਚ ਇਸ ਵਾਹਨ ਦਾ ਗਲੋਬਲ ਪ੍ਰੀਮੀਅਰ ਕਰ ਰਹੀ ਹੈ। ਕੰਪਨੀ ਨੇ ਕਾਈਗਰ ਦੀ ਪਿਛਲੇ ਸਾਲ ਲਾਂਚਿੰਗ ਕੀਤੀ ਸੀ। ਕੰਪਨੀ ਨੇ ਕਿਹਾ ਕਿ ਦਸੰਬਰ ’ਚ ਹੀ ਉਸ ਨੇ 40 ਵਿਕਰੀ ਅਤੇ ਸੇਵਾ ਟੱਚਪੁਆਇੰਟ ਜੋੜੇ ਹਨ। ਕੰਪਨੀ ਦੀਆਂ ਨਵੀਆਂ ਡੀਲਰਸ਼ਿਪ ਸਹੂਲਤਾਂ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡਿਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਦਿੱਲੀ-ਐੱਨ. ਸੀ. ਆਰ. ’ਚ ਖੋਲ੍ਹੀਆਂ ਗਈਆਂ ਹਨ। ਇਸ ਵਿਸਤਾਰ ਨਾਲ ਦੇਸ਼ ਭਰ ’ਚ ਰੇਨੋ ਇੰਡੀਆ ਦੇ 500 ਵਿਕਰੀ ਕੇਂਦਰ ਅਤੇ 475 ਸੇਵਾ ਟੱਚਪੁਆਇੰਟ ਹੋ ਗਏ ਹਨ।


cherry

Content Editor

Related News