ਸਬਜ਼ੀਆਂ ਹੋਈਆਂ ਸਸਤੀਆਂ, 45% ਤੱਕ ਡਿੱਗੇ ਮੁੱਲ

05/30/2017 3:56:00 PM

ਨਵੀਂ ਦਿੱਲੀ— ਸਬਜ਼ੀਆਂ ਦੀ ਸਪਲਾਈ 'ਚ ਭਾਰੀ ਵਾਧੇ ਦੇ ਕਾਰਨ ਪਿਛਲੇ ਦੋ ਹਫਤਿਆਂ ਦੇ ਦੌਰਾਨ ਇਨ੍ਹਾਂ ਦੀ ਕੀਮਤ 45 ਫੀਸਦੀ ਤੱਕ ਘੱਟ ਹੋਈ ਹੈ। ਜ਼ਿਆਦਾਤਰ ਗਰਮੀ ਅਤੇ ਮਾਨਸੂਨ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਬਾਰਿਸ਼  ਦੇ ਆਸਾਰ ਦੇ ਚੱਲਦੇ ਕਿਸਾਨ ਵੱਡੀ ਮਾਤਰਾ 'ਚ ਸਬਜ਼ੀਆਂ ਖਰਾਬ ਹੋਣ ਨੂੰ ਲੈ ਕੇ ਚਿੰਤਾ 'ਚ ਹੈ, ਜਿਸ ਕਾਰਨ ਉਹ ਪੱਕਣ ਤੋਂ ਪਹਿਲਾਂ ਹੀ ਸਬਜ਼ੀਆਂ ਤੋੜ ਰਹੇ ਹਨ ਅਤੇ ਮੰਡੀਆਂ 'ਚ ਲਿਆ ਰਹੇ ਹਨ। ਸਰਕਾਰੀ ਮਲਕੀਅਤ ਵਾਲੇ ਰਾਸ਼ਟਰੀ ਬਾਗਬਾਨੀ ਬੋਰਡ ( ਐਨ. ਐਚ.ਬੀ.) ਦੇ ਆਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਦੋ ਹਫਤਿਆਂ ਦੇ ਦੌਰਾਨ ਦਿੱਲੀ ਦੀ ਥੋਕ ਮੰਡੀ 'ਚ ਭਿੰਡੀ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ 45 ਫੀਸਦੀ ਗਿਰਾਵਟ ਆਈ ਹੈ। ਇਸਦੀ ਕੀਮਤ ਘੱਟ ਕੇ 10.75 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ , ਜੋ 12 ਮਈ ਨੂੰ 19.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
-ਰਿਟੇਲ ਬਾਜ਼ਾਰਾਂ 'ਚ ਵੀ ਘਟੀ ਕੀਮਤ
ਸਬਜੀਆਂ ਦੀ ਕੀਮਤ ਕੇਵਲ ਥੋਕ ਮੰਡੀਆਂ 'ਚ ਹੀ ਨਹੀਂ ਬਲਕਿ ਰਿਟੇਲ ਬਾਜ਼ਾਰਾਂ ਵੀ ਘਟੀ ਹੈ। ਰਾਸ਼ਟਰੀ ਬਾਗਬਾਨੀ ਬੋਰਡ ਦੇ ਮੁਤਾਬਕ ਮੁੰਬਈ ਅਤੇ ਚੇਨਈ ਦੇ ਰਿਟੇਲ ਬਾਜ਼ਾਰਾਂ 'ਚ ਕਰੇਲਿਆਂ ਦੀ ਕੀਮਤ ਪਿਛਲੇ 15 ਦਿਨ੍ਹਾਂ ਦੇ ਦੌਰਾਨ 25 ਅਤੇ 27 ਫੀਸਦੀ ਘਟੀ ਹੈ। ਮਹਾਰਾਸ਼ਟਰ ਸਮੇਤ ਪ੍ਰਮੁੱਖ ਉਤਪਾਦਕ ਰਾਜਾਂ 'ਚ ਤੇਜ ਗਰਮੀ ਦੇ ਕਾਰਨ ਸਬਜ਼ੀਆਂ 'ਚ ਨਮੀ ਦੀ ਮਾਤਰਾ ਘੱਟ ਹੋਈ ਹੈ,  ਜਿਸ ਨਾਲ ਸਬਜ਼ੀਆਂ ਜਲਦੀ ਖਰਾਬ ਹੋ ਰਹੀ ਹੈ। ਇਸ ਨਾਲ ਖਰਾਬ ਹੋ ਜਾਣ ਵਾਲੀਆਂ ਸਬਜ਼ੀਆਂ ਦੀ ਮਾਤਰਾ ਵੱਧੀ ਹੈ।
-ਪੱਕਣ ਤੋਂ ਪਹਿਲਾਂ ਸਬਜ਼ੀਆਂ ਤੋੜ ਰਹੇ ਹਨ ਕਿਸਾਨ
ਭਾਰਤੀ ਸਬਜ਼ੀਆਂ ਉਤਪਾਦਕ ਸੰਘ ਦੇ ਮੁੱਖੀ ਸ਼੍ਰੀਰਾਮ ਗਾਢਵੇ ਨੇ ਕਿਹਾ, ' ਇਸ ਵਜ੍ਹਾਂ ਨਾਲ ਕਿਸਾਨ 75 ਤੋਂ 80 ਫੀਸਦੀ ਪੱਕੀਆਂ ਸਬਜ਼ੀਆਂ ਨੂੰ ਤੋੜ ਰਹੇ ਹਨ। ਇਸਦਾ ਮਤਲਬ ਹੈ ਕਿ ਉਹ ਇਨ੍ਹਾਂ ਦੇ ਪੂਰੀ ਤਰ੍ਹਾਂ ਪੱਕਣ ਦਾ ਇੰਤਜਾਰ ਨਹੀਂ ਕਰਨਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਇਨ੍ਹਾਂ ਦੀ ਕੀਮਤ ਪੱਕੀਆਂ ਹੋਈਆ ਸਬਜ਼ੀਆਂ ਦੇ ਮੁਕਾਬਲੇ ਘੱਟ ਮਿਲ ਰਹੀ ਹੈ।' ਕਿਸਾਨਾਂ ਦੀ ਇਸ ਹੜਬੜੀ ਦੇ ਕਾਰਨ ਮੰਡੀਆਂ 'ਚ ਸਬਜ਼ੀਆਂ ਦੀ ਸਪਲਾਈ ਵੱਧ ਗਈ ਹੈ, ਜਿਸ ਨਾਲ ਥੋਕ ਮੰਡੀਆਂ 'ਚ ਆਉਣ ਵਾਲੀਆਂ ਹਰੀਆਂ ਸਬਜ਼ੀਆਂ ਦੀ ਮਾਤਰਾ 'ਚ ਭਾਰੀ ਵਾਧਾ ਹੋਇਆ ਹੈ। ਐਨ.ਐਚ.ਬੀ ਦੇ ਆਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਹਿਮਦਾਬਾਦ ਦੀ ਥੋਕ ਮੰਡੀ 'ਚ ਆਉਣ ਵਾਲੀ ਫੁੱਲਗੋਭੀ 128 ਫੀਸਦੀ ਵੱਧ ਕੇ 98 ਟਨ ਹੋ ਗਈ ਹੈ।
-ਸੜਕ 'ਤੇ ਢੇਰੀ ਕਰਨੀ ਪੈਂਦੀ ਹੈ ਉਪਜ 
ਵਾਸ਼ੀ ਖੇਤਬਾੜੀ ਉਤਪਾਦ ਸਮਿਤੀ (ਏ.ਪੀ.ਐਮ.ਸੀ) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, 'ਫੁੱਲਗੋਭੀ , ਭਿੰਡੀ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਬਹੁਤ ਜਲਦ ਖਰਾਬ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਬਾਰਿਸ਼ ਅਤੇ ਤੇਜ ਗਰਮੀ ਤੋਂ ਬਚਾਉਣ ਦੀ ਜ਼ਰੂਰਤ ਹੁੰਦੀ ਹੈ। ਦੋਹਾਂ ਸਥਿਤੀਆਂ 'ਚ ਇਹ ਸਬਜ਼ੀਆਂ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਹਨ। ਅਜਿਹਾ ਕਈ ਬਾਰ ਹੋ ਚੁੱਕਾ ਹੈ, ਜਦੋਂ ਕਿਸਾਨਾਂ ਨੂੰ ਲਾਗਤ ਤੋਂ ਘੱਟ ਕੀਮਤ ਮਿਲਣ ਦੇ ਕਾਰਨ ਆਪਣੀ ਉਪਜ ਸੜਕਾਂ ਉੱਤੇ ਢੇਰੀ ਕਰਨੀ ਪੈਂਦੀ ਹੈ। ਇਸ ਲਈ ਕੁਝ ਕੀਮਤ ਮਿਲਣਾ ਜ਼ਰੂਰੀ ਹੈ ਚਾਹੇ ਸਬਜ਼ੀਆਂ ਨੂੰ ਪੱਕਣ ਤੋਂ ਪਹਿਲਾਂ ਹੀ ਕਿਉਂ ਨਾ ਤੋੜਨਾ ਪਵੇ।'

 


Related News