ਵੇਦਾਂਤਾ ਦੇ ਪ੍ਰਧਾਨ ਅਨਿਲ ਅੱਗਰਵਾਲ ਬੋਲੇ, ਖਾਨ ਅਤੇ ਖਣਿਜ ਬਿੱਲ 2021 ਗੇਮ ਚੇਂਜਰ ਹੋ ਸਕਦੈ ਸਾਬਤ

Saturday, Aug 07, 2021 - 10:12 AM (IST)

ਬਿਜਨਸ ਡੈਸਕ : ਵੇਦਾਂਤਾ ਦੇ ਪ੍ਰਧਾਨ ਅਨਿਲ ਅੱਗਰਵਾਲ ਨੇ ਕਿਹਾ ਕਿ ਖਾਨ ਅਤੇ ਖਣਿਜ (ਵਿਕਾਸ ਅਤੇ ਨਿਯਮ) ਬਿੱਲ 2021 ਇਕ ਗੇਮ ਚੇਂਜਰ ਹੈ ਜੋ ਰਾਸ਼ਟਰੀ ਅਰਥਵਿਵਸਥਾ ’ਚ ਕੁਦਰਤੀ ਸਰੋਤ ਖੇਤਰ ਦੀ ਹਿੱਸੇਦਾਰੀ ’ਚ ਕਾਫੀ ਸੁਧਾਰ ਕਰੇਗਾ। ਅੱਗਰਵਾਲ ਨੇ ਜਾਰੀ ਸਾਲਾਨਾ ਰਿਪੋਰਟ ’ਚ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪੰਜ ਮਿਲੀਅਨ ਤੋਂ ਵੱਧ ਨੌਕਰੀਆਂ ਮੌਕੇ ਪੈਦਾ ਕਰਨ ’ਚ ਯੋਗਦਾਨ ਦੇਵੇਗਾ ਅਤੇ ਬੁਨਿਆਦੀ ਸਮੱਗਰੀਆਂ ਲਈ ਭਾਰਤ ਦੀ ਦਰਾਮਦ ਨਿਰਭਰਤਾ ਨੂੰ ਕਾਫੀ ਘੱਟ ਕਰੇਗਾ।

ਪ੍ਰਮੁੱਖ ਸੋਮਿਆਂ ਦੀ ਖੋਜ ’ਚ ਨਿੱਜੀ ਭਾਈਵਾਲੀ

ਅੱਗਰਵਾਲ ਨੇ ਕਿਹਾ ਕਿ ਨਵਾਂ ਬਿੱਲ ਕੋਲਾ ਅਤੇ ਸੋਨੇ ਵਰਗੇ ਪ੍ਰਮੁੱਖ ਸੋਮਿਆਂ ਦੀ ਖੋਜ ’ਚ ਨਿੱਜੀ ਭਾਈਵਾਲੀ ਨੂੰ ਸੱਦਾ ਦੇ ਕੇ ਭਾਰਤ ਦੇ ਧਾਤੂ ਅਤੇ ਮਾਈਨਿੰਗ ਉਦਯੋਗ ਨੂੰ ਕਾਫੀ ਬੜ੍ਹਾਵਾ ਦੇਵੇਗਾ। ਮਾਰਚ ’ਚ ਲੋਕ ਸਭਾ ਦੇ ਖਾਨ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿੱਲ, 2021 ਪਾਸ ਕੀਤਾ ਗਿਆ ਹੈ ਜੋ ਭਵਿੱਖ ’ਚ ਖਣਿਜ ਮਾਈਨਿੰਗ ਅਧਿਕਾਰਾਂ ਦੀ ਨੀਲਾਮੀ ਲਈ ਅੰਤਮ ਵਰਤੋਂ ਦੀਆਂ ਪਾਬੰਦੀਆਂ ਨੂੰ ਹਟਾਉਣ ਦਾ ਪ੍ਰਸਤਾਵ ਹੈ। ਜਿਸ ਨਾਲ ਇਕ ਸਾਲ ’ਚ ਕੱਢੇ ਗਏ ਖਣਿਜ ਨੂੰ ਮੌਜੂਦਾ ਕੈਪੇਟਿਵ ਖਾਨਾਂ ਦੇ ਆਪ੍ਰੇਟਰਾਂ ਨੂੰ 50 ਫੀਸਦੀ ਤੱਕ ਵੇਚਣ ਦੀ ਇਜਾਜ਼ਤ ਮਿਲਦੀ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਫਿਊਚਰ-ਰਿਲਾਇੰਸ ਸੌਦੇ 'ਤੇ ਲਗਾਈ ਰੋਕ

ਸੂਬੇ ਹੀ ਨਹੀਂ ਕੇਂਦਰ ਸਰਕਾਰ ਵੀ ਦੇਵੇਗੀ ਇਜਾਜ਼ਤ

ਜੇ ਸੂਬਾ ਸਰਕਾਰ ਸਮੇਂ ਸਿਰ ਨੀਲਾਮੀ ਨਹੀਂ ਕਰਦੀ ਹੈ ਤਾਂ ਨਵਾਂ ਬਿੱਲ ਕੇਂਦਰ ਸਰਕਾਰ ਨੂੰ ਖਾਨਾਂ ਦੀ ਨੀਲਾਮੀ ਕਰਨ ਦਾ ਅਧਿਕਾਰ ਦਿੰਦਾ ਹੈ। ਮੌਜੂਦਾ ਸਮੇਂ ’ਚ ਕੁਦਰਤੀ ਸਰੋਤ ਖੇਤਰ ਭਾਰਤ ਦੇ ਕੁੱਲ ਘਰੇਲੂ ਉਤਪਾਦ ’ਚ 1.75 ਫੀਸਦੀ ਦਾ ਯੋਗਦਾਨ ਦਿੰਦਾ ਹੈ ਜਦ ਕਿ ਸਮਾਨ ਭੰਡਾਰ ਵਾਲੇ ਦੇਸ਼ਾਂ ’ਚ ਇਹ ਯੋਗਦਾਨ 7-7.5% ਹੈ। ਅੱਗਰਵਾਲ ਨੇ ਕਿਹਾ ਕਿ ਵਿੱਤੀ ਸਾਲ 21 ਦੌਰਾਨ ਵੇਦਾਂਤਾ ਦੀਆਂ ਘੱਟ ਲਾਗਤ ਵਾਲੀਆਂ, ਸਕੇਲੇਬਲ ਜਾਇਦਾਦਾਂ ਨੇ ਮਜ਼ਬੂਤ ਮੁਨਾਫਾ ਪੈਦਾ ਕੀਤਾ ਅਤੇ ਮਜ਼ਬੂਤ ਨਕਦੀ ਪ੍ਰਵਾਹ ਦਿੱਤਾ ਹੈ। ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਵੇਦਾਂਤਾ ਦਾ ਏਕੀਕ੍ਰਿਤ ਸ਼ੁੱਧ ਲਾਭ ਤਿੰਨ ਗੁਣਾ ਵੱਧ 5,282 ਕਰੋੜ ਰੁਪਏ ਹੋ ਗਿਆ। ਕੰਪਨੀ ਦੀ ਸ਼ੁੱਧ ਵਿਕਰੀ 79.2 ਫੀਸਦੀ ਤੋਂ ਵਧ ਕੇ 28,105 ਕਰੋੜ ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : RBI Monetary Policy:ਪਾਲਿਸੀ ਰੇਟ 'ਚ ਕੋਈ ਬਦਲਾਅ ਨਹੀਂ , 4% 'ਤੇ ਸਥਿਰ ਰਹੇਗੀ Repo Rate

ਵੇਦਾਂਤਾ ਨੇ ਸਮਾਜਿਕ ਕੰਮਾਂ ’ਚ ਖਰਚ ਕੀਤੇ 331 ਕਰੋੜ ਰੁਪਏ

ਪਿਛਲੇ ਵਿੱਤੀ ਸਾਲ ਦੌਰਾਨ ਵੇਦਾਂਤਾ ਨੇ ਸਮਾਜਿਕ ਵਿਕਾਸ ਸਰਗਰਮੀਆਂ ’ਤੇ 331 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ ਜੋ ਸਿੱਖਿਆ, ਸਿਹਤ, ਸਥਾਈ, ਰੋਜ਼ੀ-ਰੋਟੀ, ਮਹਿਲਾ ਸਸ਼ਕਤੀਕਰਨ, ਖੇਡ ਅਤੇ ਸੰਸਕ੍ਰਿਤੀ, ਚੌਗਿਰਦਾ ਅਤੇ ਭਾਈਚਾਰਕ ਵਿਕਾਸ ਦੇ ਆਪਣੇ ਮੁੱਖ ਪ੍ਰਭਾਵ ਖੇਤਰਾਂ ’ਚ ਫੈਲੇ ਹੋਏ ਹਨ। ਅੱਗਰਵਾਲ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਲਈ ਸਾਡੀ ਪ੍ਰਮੁੱਖ ਸੀ. ਐੱਸ. ਆਰ. ਪਹਿਲ ਨੇ 11 ਸੂਬਿਆਂ ’ਚ 2,300 ਤੋਂ ਵੱਧ ਨੰਦ ਘਰਾਂ ਦੀ ਸਥਾਪਨਾ ਦੇ ਨਾਲ ਇਕ ਨਵਾਂ ਮੀਲ ਦਾ ਪੱਥਰ ਛੂਹਿਆ ਹੈ। ਅੱਗਰਵਾਲ ਨੇ ਕਿਹਾ ਕਿ ਕੰਪਨੀ ਨੇ 2050 ਤੱਕ ਆਪਣੇ ਸੰਚਾਲਨ ਨੂੰ ਕਾਫੀ ਹੱਦ ਤੱਕ ਡੀ-ਕਾਰਬਨਾਈਜ਼ਡ ਕਰਨ ਦਾ ਇਕ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ।

ਇਹ ਵੀ ਪੜ੍ਹੋ : GST ਰਿਟਰਨ ਨਾ ਭਰਨ ਵਾਲਿਆਂ ਦੇ 15 ਅਗਸਤ ਤੋਂ ਈ-ਵੇਅ ਬਿੱਲ ਹੋਣਗੇ ਬਲਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News