ਏਸ਼ੀਆ ਪ੍ਰਸ਼ਾਂਤ ਦੇ ਦੇਸ਼ਾਂ ਦੇ ਮੁਕਾਬਲੇ ਭਾਰਤ ’ਤੇ ਅਮਰੀਕੀ ਟੈਰਿਫ ਘੱਟ ਰਹਿਣ ਦੀ ਉਮੀਦ : ਮੂਡੀਜ਼
Friday, Jul 04, 2025 - 11:37 AM (IST)

ਨਵੀਂ ਦਿੱਲੀ (ਭਾਸ਼ਾ) - ਮੂਡੀਜ਼ ਰੇਟਿੰਗਜ਼ ਨੇ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਕਈ ਦੇਸ਼ਾਂ ਦੀ ਤੁਲਨਾ ’ਚ ਭਾਰਤ ’ਤੇ ਅਮਰੀਕੀ ਟੈਰਿਫ ਘੱਟ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਅਰਥਵਿਵਸਥਾ ਨੂੰ ਹੋਰ ਜ਼ਿਆਦਾ ਨਿਵੇਸ਼ ਆਕਰਸ਼ਿਤ ਕਰਨ ਅਤੇ ਕੌਮਾਂਤਰੀ ਨਿਰਮਾਣ ਆਧਾਰ ਬਣਨ ’ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਸਰਕਾਰ ਦਾ U-Turn , ਪੁਰਾਣੇ ਵਾਹਨਾਂ ਦੀ ਪਾਲਸੀ 'ਚ ਹੋਵੇਗਾ ਬਦਲਾਅ
ਏਸ਼ੀਆ ਪ੍ਰਸ਼ਾਂਤ ਖੇਤਰ ਬਾਰੇ ਆਪਣੇ ਦ੍ਰਿਸ਼ਟੀਕੋਣ ’ਚ ਮੂਡੀਜ਼ ਰੇਟਿੰਗਜ਼ ਨੇ ਕਿਹਾ ਕਿ ਕਈ ਬਰਾਮਦ-ਨਿਰਭਰ ਏਸ਼ੀਆ ਪ੍ਰਸ਼ਾਂਤ ਅਰਥਵਿਵਸਥਾਵਾਂ ਅਪ੍ਰੈਲ ’ਚ ਬਹੁਤ ਜ਼ਿਆਦਾ ਅਮਰੀਕੀ ਟੈਰਿਫ ਨਾਲ ਪ੍ਰਭਾਵਿਤ ਹੋਈਆਂ। ਹਾਲਾਂਕਿ, ਗੱਲਬਾਤ ਨਾਲ ਦੋਪੱਖੀ ਆਧਾਰ ’ਤੇ ਟੈਰਿਫ ਅਤੇ ਹੋਰ ਵਪਾਰ ਰੁਕਾਵਟਾਂ ’ਚ ਕੁਝ ਕਮੀ ਆਉਣ ਦੀ ਸੰਭਾਵਨਾ ਹੈ ਪਰ ਨੀਤੀ ਬੇਯਕੀਨੀ, ਨਿਵੇਸ਼ ਫੈਸਲਿਆਂ ਨੂੰ ਚੁਣੌਤੀ ਦੇ ਰਹੀ ਹੈ ਅਤੇ ਵਪਾਰ ’ਚ ਰੁਕਾਵਟ ਪਾ ਕਰ ਰਹੀ ਹੈ।
ਇਹ ਵੀ ਪੜ੍ਹੋ : PPF 'ਚ ਨਿਵੇਸ਼ ਬਣ ਸਕਦੈ ਕਰੋੜਾਂ ਦਾ ਫੰਡ, ਬਸ ਕਰਨਾ ਹੋਵੇਗਾ ਇਹ ਕੰਮ
ਮੂਡੀਜ਼ ਰੇਟਿੰਗਜ਼ ਨੇ ਕਿਹਾ ਕਿ ਚੀਨ ਤੋਂ ਬਾਹਰ ਨਿਵੇਸ਼ ਅਤੇ ਨਿਰਮਾਣ ਦੀ ਵਿਭਿੰਨਤਾ ਨਾਲ ਲਾਭ ’ਚ ਰਹਿਣ ਵਾਲੀਆਂ ਵਿਅਤਨਾਮ ਅਤੇ ਕੰਬੋਡੀਆ ਵਰਗੀਆਂ ਅਰਥਵਿਵਸਥਾਵਾਂ ਹੁਣ ਉੱਚ ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੀਆਂ ਹਨ। ਇਹ ਅਰਥਵਿਵਸਥਾਵਾਂ ਵਿਸ਼ੇਸ਼ ਰੂਪ ਨਾਲ ਜੋਖਿਮ ’ਚ ਹਨ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਦੀ ਕੰਪਨੀ 'ਪਤੰਜਲੀ ਆਯੁਰਵੇਦ" ਨੂੰ Dabur ਨਾਲ ਪੰਗਾ ਲੈਣਾ ਪਿਆ ਮਹਿੰਗਾ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ : ਅਣਜਾਣੇ 'ਚ ਹੋਵੇ ਜਾਂ ਜਾਣਬੁੱਝ ਕੇ, ਸਿਰਫ਼ ਇਕ ਗਲਤੀ ਕਾਰਨ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8