ਅਮਰੀਕੀ ਰੈਗੂਲੇਟਰੀ ਨੇ ਮੈਨੂਫੈਕਚਰਿੰਗ ਸਬੰਧੀ ਖਾਮੀਆਂ ਲਈ ਭਾਰਤੀ ਕੰਪਨੀ ਨੂੰ ਲਗਾਈ ਫਿਟਕਾਰ

Monday, Aug 26, 2024 - 03:45 PM (IST)

ਅਮਰੀਕੀ ਰੈਗੂਲੇਟਰੀ ਨੇ ਮੈਨੂਫੈਕਚਰਿੰਗ ਸਬੰਧੀ ਖਾਮੀਆਂ ਲਈ ਭਾਰਤੀ ਕੰਪਨੀ ਨੂੰ ਲਗਾਈ ਫਿਟਕਾਰ

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਸਿਹਤ ਰੈਗੂਲੇਟਰੀ ਨੇ ਅਰਬਿੰਦੋ ਫਾਰਮਾ ਦੀ ਸਹਿਯੋਗੀ ਕੰਪਨੀ ਯੂਜੀਆ ਨੂੰ ਉਸ ਦੇ ਤੇਲੰਗਾਨਾ ਸਥਿਤ ਪਲਾਂਟ ’ਚ ਨਿਰਮਾਣ (ਮੈਨੂਫੈਕਚਰਿੰਗ) ਸਬੰਧੀ ਖਾਮੀਆਂ ਲਈ ਫਿਟਕਾਰ ਲਾਈ ਹੈ।

ਯੂਜੀਆ ਫਾਰਮਾ ਸਪੈਸ਼ਿਲਿਟੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਯੁਗਾਂਧਰ ਪੁੱਵਾਲਾ ਨੂੰ ਲਿਖੇ ਚਿਤਾਵਨੀ ਪੱਤਰ ’ਚ ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਨੇ ਦੱਸਿਆ ਕਿ ਕੰਪਨੀ ਉਤਪਾਦਨ ਅਤੇ ਪ੍ਰਕਿਰਿਆ ਸਿਮੁਲੇਸ਼ਨ ਲਈ ਅੰਕੜਿਆਂ ਦੀ ਸ਼ੁੱਧਤਾ ਯਕੀਨੀ ਕਰਨ ’ਚ ਅਸਫਲ ਰਹੀ ਹੈ।

ਇਹ ਵੀ ਪੜ੍ਹੋ :     ਭਾਰਤ ਦੀ ਪੁਲਾੜ ’ਚ ਲੰਬੀ ਛਾਲ, ਪਹਿਲੇ ਹਾਈਬ੍ਰਿਡ ਰਾਕੇਟ 'RHUMI-1' ਦੀ ਲਾਂਚਿੰਗ ਸਫਲ

ਅਮਰੀਕੀ ਸਿਹਤ ਰੈਗੂਲੇਟਰੀ ਨੇ ਕਿਹਾ ਕਿ ਉਸ ਨੇ 22 ਜਨਵਰੀ ਤੋਂ 2 ਫਰਵਰੀ, 2024 ਤੱਕ ਹੈਦਰਾਬਾਦ ਦੇ ਸੰਗਾਰੈੱਡੀ ਦੇ ਪਟਨਚੇਰੂ (ਮੰਡਲ) ਸਥਿਤ ਪਲਾਂਟ ਦੀ ਜਾਂਚ ਕੀਤੀ। ਯੂ. ਐੱਸ. ਐੱਫ. ਡੀ. ਏ. ਨੇ ਕਿਹਾ,“ਤੁਸੀਂ ਉਤਪਾਦਨ ਅਤੇ ਪ੍ਰਕਿਰਿਆ ਸਿਮੁਲੇਸ਼ਨ ਦੋਵਾਂ ਲਈ ਰਿਕਾਰਡ ’ਚ ਅੰਕੜਿਆਂ ਦੀ ਸ਼ੁੱਧਤਾ ਯਕੀਨੀ ਕਰਨ ’ਚ ਅਸਫਲ ਰਹੇ।” ਰੈਗੂਲੇਟਰੀ ਨੇ ਇਹ ਵੀ ਕਿਹਾ ਕਿ ਕੰਪਨੀ ਦਵਾਈ ਉਤਪਾਦਾਂ ਦੀ ਹਰੇਕ ਖੇਪ ਦੇ ਉਤਪਾਦਨ ਅਤੇ ਕੰਟਰੋਲ ਨਾਲ ਸਬੰਧਤ ਪੂਰੀ ਜਾਣਕਾਰੀ ਨਾਲ ਰਿਕਾਰਡ ਤਿਆਰ ਕਰਨ ’ਚ ਅਸਫਲ ਰਹੀ। ਪੱਤਰ ’ਚ ਕਿਹਾ ਗਿਆ,“ਤੁਸੀਂ ਸਮੱਗਰੀਆਂ ਦੀ ਸਫਾਈ, ਕੀਟਾਣੂਸ਼ੋਧ ਅਤੇ ਰੋਗਾਣੂਨਾਸ਼ਨ ਦੇ ਠੀਕ ਰਿਕਾਰਡ ਯਕੀਨੀ ਕਰਨ ’ਚ ਵੀ ਅਸਫਲ ਰਹੇ ਹਨ।”

ਇਹ ਵੀ ਪੜ੍ਹੋ :    ਜਾਤੀ ਦੇ ਜ਼ਿਕਰ ਤੋਂ ਬਿਨਾਂ ਅਪਮਾਨ ਕਰਨਾ SC/ST ਐਕਟ ਤਹਿਤ ਅਪਰਾਧ ਨਹੀਂ : SC

ਇਸ ਸਬੰਧ ’ਚ ਸੰਪਰਕ ਕਰਨ ’ਤੇ ਅਰਬਿੰਦੋ ਫਾਰਮਾ ਦੇ ਬੁਲਾਰੇ ਨੇ ਕਿਹਾ,“ਅਮਰੀਕੀ ਬਾਜ਼ਾਰਾਂ ’ਚ ਮੌਜੂਦਾ ਸਪਲਾਈ ’ਤੇ ਕੋਈ ਪ੍ਰਭਾਵ ਨਹੀਂ ਪਿਆ ਹੈ।” ਉਨ੍ਹਾਂ ਕਿਹਾ ਕਿ ਕੰਪਨੀ ਅਮਰੀਕੀ ਐੱਫ. ਡੀ. ਏ. ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਅਤੇ ਲਗਾਤਾਰ ਆਧਾਰ ’ਤੇ ਆਪਣੀ ਪਾਲਣਾ ਨੂੰ ਬਿਹਤਰ ਬਣਾ ਰਹੀ ਹੈ।

ਇਹ ਵੀ ਪੜ੍ਹੋ :    1 ਸਤੰਬਰ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ , ਕ੍ਰੈਡਿਟ ਕਾਰਡ ਤੋਂ ਲੈ ਕੇ ਫਰਜ਼ੀ ਕਾਲਾਂ 'ਚ ਹੋਣ ਜਾ ਰਿਹੈ ਬਦਲਾਅ
    
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News