ਕੱਲ ਰਲੇ-ਮਿਲੇ ਬੰਦ ਹੋਏ ਅਮਰੀਕੀ ਬਾਜ਼ਾਰ, S&P ਰਿਕਾਰਡ ਉੱਚਾਈ ਦੇ ਕਰੀਬ ਬੰਦ

Friday, Sep 20, 2019 - 09:24 AM (IST)

ਕੱਲ ਰਲੇ-ਮਿਲੇ ਬੰਦ ਹੋਏ ਅਮਰੀਕੀ ਬਾਜ਼ਾਰ,  S&P ਰਿਕਾਰਡ ਉੱਚਾਈ ਦੇ ਕਰੀਬ ਬੰਦ

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਵਾਧੇ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਐੱਸ.ਜੀ.ਐਕਸ ਨਿਫਟੀ 0.27 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿਕੱਏ 'ਚ 0.45 ਫੀਸਦੀ ਦਾ ਵਾਧਾ ਦਿਸ ਰਿਹਾ ਹੈ। ਉੱਧਰ ਟ੍ਰੇਡ ਡੀਲ 'ਤੇ ਅਨਿਸ਼ਚਿਤਤਾ ਦੇ ਚੱਲਦੇ ਅਮਰੀਕੀ ਬਾਜ਼ਾਰ ਕੱਲ ਦੇ ਕਾਰੋਬਾਰ 'ਚ ਸ਼ੁਰੂਆਤੀ ਵਾਧਾ ਗੁਆ ਕੇ ਰਲਿਆ-ਮਿਲਿਆ ਬੰਦ ਹੋਇਆ ਸੀ। ਹਾਲਾਂਕਿ ਐੱਸ ਐਂਡ ਪੀ 500 ਰਿਕਾਰਡ ਉੱਚਾਈ ਕਰੀਬ ਬੰਦ ਹੋਇਆ ਸੀ।
ਯੂ.ਐੱਸ.-ਚੀਨ ਟ੍ਰੇਡ ਵਾਰਤਾ 'ਤੇ ਨਜ਼ਰ ਮਾਰੀਏ ਤਾਂ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਗੱਲਬਾਤ ਜਾਰੀ ਹੈ। ਇਸ 'ਚ ਅਕਤੂਬਰ ਵਾਰਤਾ ਦੀ ਰੂਪ ਰੇਖਾ 'ਤੇ ਚਰਚਾ ਹੋਵੇਗੀ। ਇਸ ਦੌਰਾਨ Michael Pillsbury ਨੇ ਕਿਹਾ ਕਿ ਛੇਤੀ ਹੀ ਡੀਲ ਨਹੀਂ ਹੋਈ ਤਾਂ ਟੈਰਿਫ ਵਾਰ ਵਧੇਗਾ। ਚੀਨ 'ਤੇ 50 ਤੋਂ 100 ਫੀਸਦੀ ਤੱਕ ਡਿਊਟੀ ਸੰਭਵ ਹੈ।


author

Aarti dhillon

Content Editor

Related News