ਅਮਰੀਕਾ ਨੇ ਹੁਵਾਵੇਈ ''ਤੇ ਲਾਈ ਨਵੀਂ ਰੋਕ

05/16/2020 8:39:32 PM

ਬੋਸਟਨ (ਭਾਸ਼ਾ) -ਅਮਰੀਕਾ ਸਰਕਾਰ ਨੇ ਚੀਨ ਦੇ ਟੈਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਹੁਵਾਵੇਈ 'ਤੇ ਕੁਝ ਨਵੀਂ ਰੋਕ ਲਾਈ ਹੈ। ਇਸ ਤਹਿਤ ਹੁਵਾਵੇਈ ਦੀ ਅਮਰੀਕੀ ਤਕਨੀਕੀ ਦੀ ਵਰਤੋਂ ਕਰਨ ਦੀ ਸਮਰੱਥਾ 'ਤੇ ਰੋਕ ਲਾਈ ਗਈ ਹੈ। ਇਸ ਨਾਲ ਉਦਯੋਗ ਵਿਕਾਸ ਅਤੇ ਸੁਰੱਖਿਆ ਦੇ ਮੁੱਦੇ 'ਤੇ ਅਮਰੀਕਾ-ਚੀਨ ਵਿਵਾਦ ਹੋਰ ਵਧ ਸਕਦਾ ਹੈ। ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ ਕਿ ਹੁਵਾਵੇਈ 'ਤੇ ਵਿਦੇਸ਼ਾਂ 'ਚ ਸੈਮੀਕੰਡਕਟਰ ਦੇ ਡਿਜਾਈਨ ਅਤੇ ਉਤਪਾਦਨ ਲਈ ਅਮਰੀਕੀ ਤਕਨੀਕੀ ਦੀ ਵਰਤੋਂ ਨੂੰ ਲੈ ਕੇ ਪਹਿਲਾਂ ਹੀ ਰੋਕ ਲਾਈ ਗਈ ਸੀ। ਅਮਰੀਕਾ ਚਾਹੁੰਦਾ ਹੈ ਕਿ ਹੁਵਾਵੇਈ ਪਹਿਲਾਂ ਹੀ ਲਾਈ ਰੋਕ ਤੋਂ ਬੱਚ ਨਹੀਂ ਸਕੇ।

ਰਾਸ ਨੇ 'ਫਾਕਸ ਬਿਜ਼ਨੈੱਸ' ਨੂੰ ਕਿਹਾ ਕਿ ਇਕ ਕਾਫੀ ਉੱਚ ਪੱਧਰ ਦੀ ਤਕਨੀਕੀ ਕਮੀ ਹੈ, ਜਿਸ ਜ਼ਰੀਏ ਹੁਵਾਵੇਈ ਅਮਰੀਕੀ ਤਕਨੀਕੀ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਕਮੀ ਰਹੇ। ਅਮਰੀਕੀ ਅਧਿਕਾਰੀ ਕਹਿੰਦੇ ਰਹੇ ਹਨ ਕਿ ਹੁਵਾਵੇਈ ਸੁਰੱਖਿਆ ਲਈ ਖਤਰਾ ਹੈ। ਹਾਲਾਂਕਿ ਕੰਪਨੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਥੇ ਹੀ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਸੁਰੱਖਿਆ ਚਿਤਾਵਨੀ ਦੀ ਦੁਰ ਵਰਤੋਂ ਕਰ ਕੇ ਅਮਰੀਕੀ ਤਕਨੀਕੀ ਕੰਪਨੀਆਂ ਲਈ ਚੁਣੌਤੀ ਬਣ ਰਹੀ ਹੁਵਾਵੇਈ ਨੂੰ ਨੁਕਸਾਨ ਪੰਹੁਚਾਉਣਾ ਚਾਹੁੰਦਾ ਹੈ।

ਨਵੇਂ ਨਿਯਮਾਂ ਤਹਿਤ ਵਿਦੇਸ਼ੀ ਸੇਮੀਡਕੰਡਕਟਰ ਨਿਰਮਾਤਾ ਨੂੰ ਹੁਵਾਵੇਈ ਦੁਆਰਾ ਡਿਜ਼ਾਈਨ ਸੇਮੀਕੰਡਕਟਰ ਜਿਨ੍ਹਾਂ ਦਾ ਨਿਰਮਾਣ ਅਮਰੀਕੀ ਤਕਨਾਲੋਜੀ ਦਾ ਇਸਤੇਮਾਲ ਕਰ ਕੀਤਾ ਜਾਂਦਾ ਹੈ, ਨੂੰ ਚੀਨ ਦੀ ਕੰਪਨੀ ਨੂੰ ਭੇਜਣ ਲਈ ਅਮਰੀਕੀ ਲਾਈਸੈਂਸ ਹਾਸਲ ਕਰਨਾ ਹੋਵੇਗਾ। ਚੀਨ ਨੇ ਅਮਰੀਕੀ ਕੰਪਨੀਆਂ ਵਿਰੁੱਧ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੁਨੀਆ ਦੇ ਸੇਮੀਕੰਡਕਟਰ ਪਲਾਂਟਾਂ 'ਚ ਇਸਤੇਮਾਲ ਹੋਣ ਵਾਲੇ ਚਿਪ ਡਿਜ਼ਾਈਨ ਅਤੇ ਨਿਰਮਾਣ ਉਪਕਰਣ ਜ਼ਿਆਦਾਤਰ ਅਮਰੀਕਾ 'ਚ ਬਣਦੇ ਹਨ। ਅਜਿਹੇ 'ਚ ਨਵੇਂ-ਨਵੇਂ ਉਨ੍ਹਾਂ ਵਿਦੇਸ਼ੀ ਉਤਪਾਦਾਂ ਨੂੰ ਪ੍ਰਭਾਵਿਤ ਕਰਨਗੇ ਜੋ ਹੁਵਾਵੇਈ ਨੂੰ ਵਿਕਰੀ ਕਰਦੇ ਹਨ।


Karan Kumar

Content Editor

Related News