ਭਾਰਤ ''ਚ ਕਦੋਂ ਆਵੇਗੀ Tesla ਦੀ ਇਲੈਕਟ੍ਰਾਨਿਕ ਕਾਰ, Elon Musk ਨੇ ਕੀਤਾ ਖੁਲਾਸਾ

10/03/2020 3:22:34 PM

ਨਵੀਂ ਦਿੱਲੀ(ਇੰਟ.) – ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਇੰਕ ਅਗਲੇ ਸਾਲ 2021 ’ਚ ਭਾਰਤੀ ਮਾਰਕੀਟ ’ਚ ਐਂਟਰੀ ਕਰਨ ਨੂੰ ਲੈ ਕੇ ਯੋਜਨਾ ਬਣਾ ਰਹੀ ਹੈ।

ਟੇਸਲਾ ਦੇ ਸੀ. ਈ. ਓ. ਏਲਨ ਮਸਕ ਨੇ ਸੰਕੇਤ ਦਿੱਤਾ ਕਿ 2021 ’ਚ ਉਹ ਭਾਰਤ ’ਚ ਐਂਟਰੀ ਕਰਨਗੇ। ਮਸਕ ਨੇ ਟਵਿਟਰ ’ਤੇ ਇਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੰਪਨੀ ਨਿਸ਼ਚਿਤ ਰੂਪ ਨਾਲ ਅਗਲੇ ਸਾਲ ਯਾਨੀ 2021 ’ਚ ਭਾਰਤੀ ਬਾਜ਼ਾਰ ’ਚ ਆ ਜਾਏਗੀ।

ਦੱਸ ਦਈਏ ਕਿ ਟੇਸਲਾ ਦੀ ਐਂਟਰੀ ਅਜਿਹੇ ਸਮੇ ’ਚ ਹੋ ਸਕਦੀ ਹੈ ਜਦੋਂ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੇ ਉਪਯੋਗ ਅਤੇ ਨਿਰਮਾਣ ਨੂੰ ਬੜ੍ਹਾਵਾ ਦੇਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਆਟੋ ਖੇਤਰ ਪਹਿਲਾਂ ਤੋਂ ਹੀ ਮੰਦ ਨਾਲ ਜੂਝ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਣ ਇੰਡਸਟਰੀ ਦੀ ਹਾਲਤ ਹੋਰ ਮਾੜੀ ਹੋ ਗਈ ਹੈ। ਕਾਰ ਨਿਰਮਾਤਾ ਵਿਕਰੀ ਨੂੰ ਅੱਗੇ ਵਧਾਉਣ ਲਈ ਸਰਕਾਰੀ ਸਮਰਥਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਬੀਤੇ ਇਕ-ਦੋ ਮਹੀਨੇ ਤੋਂ ਸੁਧਾਰ ਦੇ ਸੰਕੇਤ ਨਜ਼ਰ ਆ ਰਹੇ ਹਨ। ਲਗਦਾ ਹੈ ਕਿ ਅਗਲੇ ਸਾਲ ਤੱਕ ਭਾਰਤ ਦੀ ਅਰਥਵਿਵਸਥਾ ਆਪਣੇ ਪਹਿਲੇ ਵਾਲੇ ਪੱਧਰ ’ਤੇ ਪਰਤ ਆਵੇਗੀ।

ਏਲਨ ਮਸਕ ਦੁਨੀਆ ਦੇ ਟੌਪ 10 ਅਮੀਰਾਂ ’ਚੋਂ ਇਕ

ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਏਲਨ ਮਸਕ ਛੇਵੇਂ ਅਤੇ ਫੋਰਬਸ ਦੀ ਲਿਸਟ ’ਚ 8ਵੇਂ ਨੰਬਰ ’ਤੇ ਹਨ। ਦੁਨੀਆ ਦੇ ਟੌਪ 10 ਅਮੀਰਾਂ ’ਚੋਂ ਇਕ ਏਲਨ ਮਸਕ ਦੀ ਜਾਇਦਾਦ ਲਗਾਤਾਰ ਵਧਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਾਲ ਏਲਨ ਮਸਕ ਦੀ ਜਾਇਦਾਦ 57.2 ਅਰਬ ਡਾਲਰ ਵਧੀ ਹੈ। ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਲੋਕਾਂ ’ਚ ਐਮਾਜ਼ੋਨ ਡਾਟ ਕਾਮ ਦੇ ਸੰਸਥਾਪਕ ਜੇਫ ਬੇਜੋਸ ਪਹਿਲੇ ਨੰਬਰ ’ਤੇ ਹਨ।


Harinder Kaur

Content Editor

Related News