USA ਦਾ ਇਹ ਵੀਜ਼ਾ ਹੁਣ ਪਵੇਗਾ ਮਹਿੰਗਾ, ਪ੍ਰੋਸੈਸਿੰਗ ਫੀਸ 75 ਫੀਸਦੀ ਵਧੀ

10/18/2020 10:45:12 PM

ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ ਨੇ ਪ੍ਰਵਾਸੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਲਈ ਵਸੂਲੀ ਜਾਣ ਵਾਲੀ ਫੀਸ 'ਚ 75 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਦਾ ਵੱਡਾ ਅਸਰ ਐੱਚ-1ਬੀ ਵੀਜ਼ਾ ਅਤੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੀਜ਼ਾ ਬਿਨੈਕਾਰਾਂ 'ਤੇ ਪਵੇਗਾ। ਯੂ. ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ. ਐੱਸ. ਸੀ. ਆਈ. ਸੀ.) ਮੁਤਾਬਕ, ਇਹ ਫ਼ੈਸਲਾ 19 ਅਕਤੂਬਰ ਤੋਂ ਪ੍ਰਭਾਵੀ ਹੋ ਜਾਵੇਗਾ।

ਹੁਣ ਪ੍ਰੀਮੀਅਮ ਪ੍ਰੋਸੈਸਿੰਗ ਲਈ 1,440 ਡਾਲਰ ਦੀ ਬਜਾਏ 2,500 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਐੱਚ2ਬੀ ਅਤੇ ਆਰ-1 ਨੂੰ ਛੱਡ ਕੇ ਹੋਰ ਸਾਰੇ ਤਰ੍ਹਾਂ ਦੇ ਵੀਜ਼ਾ ਬਿਨੈਕਾਰਾਂ 'ਤੇ ਇਹ ਫੀਸ ਲਾਗੂ ਹੋਵੇਗੀ। ਐੱਚ2ਬੀ ਅਤੇ ਆਰ-1 ਵੀਜ਼ਾ ਬਿਨੈਕਾਰਾਂ ਦੀ ਪ੍ਰੋਸੈਸਿੰਗ ਫੀਸ ਵੱਧ ਕੇ 1,500 ਡਾਲਰ ਹੋ ਗਈ ਹੈ।

ਕੀ ਹੁੰਦੀ ਹੈ ਪ੍ਰੀਮੀਅਮ ਪ੍ਰੋਸੈਸਿੰਗ ਫੀਸ
ਵੀਜ਼ਾ ਅਰਜ਼ੀ 'ਤੇ ਜਲਦ ਫ਼ੈਸਲਾ ਲੈਣ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਜੇਕਰ ਇਸ ਤੋਂ ਬਿਨਾਂ ਅਪਲਾਈ ਕੀਤਾ ਜਾਵੇ ਤਾਂ ਵੀਜ਼ਾ ਅਰਜ਼ੀ 'ਤੇ ਫ਼ੈਸਲੇ 'ਤੇ ਮਹੀਨਿਆਂ ਦਾ ਸਮਾਂ ਲੱਗਦਾ ਹੈ। ਇਹ ਭਾਰਤੀ ਰੇਲਵੇ ਦੇ ਤਤਕਾਲ ਰੇਲ ਟਿਕਟ ਵਰਗੀ ਪ੍ਰਣਾਲੀ ਹੈ। ਇਸ ਫ਼ੀਸ 'ਚ ਵਾਧਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ 'ਚ ਇਕ ਮਹੀਨੇ ਤੋਂ ਵੀ ਘੱਟ ਬਚੇ ਸਮੇਂ ਦੌਰਾਨ ਰੈਲੀਆਂ 'ਚ ਇਮੀਗ੍ਰੇਸ਼ਨ ਵਿਰੋਧੀ ਹੋਰ ਸਖ਼ਤੀ ਦੀ ਗੱਲ ਕਹਿ ਰਹੇ ਹਨ।

ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ ਵਧਣ ਨਾਲ ਭਾਰਤੀ ਆਈ. ਟੀ. ਕੰਪਨੀਆਂ ਦੀ ਲਾਗਤ ਵਧੇਗੀ। ਇਸ ਨਾਲ ਨਵੀਂ ਭਰਤੀ ਪ੍ਰਭਾਵਿਤ ਹੋਵੇਗੀ। ਗੌਰਤਲਬ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਵੀਜ਼ਾ ਨਿਯਮਾਂ ਨੂੰ ਲੈ ਕੇ ਸਖ਼ਤੀ ਲਗਾਤਾਰ ਵਧੀ ਹੈ।


Sanjeev

Content Editor

Related News