ਵਿੱਤੀ ਸਾਲ ਦੇ 9 ਮਹੀਨਿਆਂ ''ਚ 12 ਫ਼ੀਸਦੀ ਵਧਿਆ ਯੂਰੀਆ ਉਤਪਾਦਨ, MOP ਦਾ ਆਯਾਤ 59 ਫ਼ੀਸਦੀ ਵਧਿਆ
Monday, Feb 12, 2024 - 11:22 AM (IST)
ਬਿਜ਼ਨੈੱਸ ਡੈਸਕ : ਵਿੱਤੀ ਸਾਲ 2023-24 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਭਾਰਤ ਦੇ ਯੂਰੀਆ ਉਤਪਾਦਨ ਵਿੱਚ ਲਗਭਗ 12 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਦੌਰਾਨ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਥੋੜੀ ਘੱਟ ਰਹੀ ਹੈ ਅਤੇ ਖਾਦ ਦੀ ਵਿਕਰੀ ਸਥਿਰ ਰਹੀ ਹੈ। ਇਸ ਦੌਰਾਨ MOP ਦਾ ਆਯਾਤ 59 ਫ਼ੀਸਦੀ ਵਧਿਆ ਹੈ। ਭਾਰਤ ਵਿੱਚ ਸਭ ਤੋਂ ਵੱਧ ਖਪਤ ਯੂਰੀਆ ਦੀ ਹੈ, ਉਸ ਤੋਂ ਬਾਅਦ ਡੀ.ਏ.ਪੀ. ਸੂਤਰਾਂ ਨੇ ਕਿਹਾ ਕਿ ਉੱਚ ਉਤਪਾਦਨ ਅਤੇ ਸਥਿਰ ਵਿਕਰੀ ਆਉਣ ਵਾਲੇ ਮਹੀਨਿਆਂ ਵਿੱਚ ਲੋੜੀਂਦੀ ਸਪਲਾਈ ਯਕੀਨੀ ਬਣਾਏਗੀ।
ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!
ਉਦਯੋਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਸਾਲ 2023 ਦੇ ਦਸੰਬਰ ਮਹੀਨੇ ਤੱਕ ਉਤਪਾਦਨ (ਯੂਰੀਆ ਦਾ) ਵਧਣ, ਦਰਾਮਦ ਚੰਗੀ ਰਹਿਣ ਅਤੇ ਵਿਕਰੀ ਸਥਿਰ ਰਹਿਣ ਨਾਲ ਆਉਣ ਵਾਲੇ ਮਹੀਨਿਆਂ ਵਿਚ ਕੁਝ ਵਾਧੂ ਖਾਦ ਹੋ ਸਕਦੀ ਹੈ। ਮਾਨਸੂਨ ਦੇ ਆਉਣ ਨਾਲ ਸਾਲ 2024 ਮਈ ਅਤੇ ਜੂਨ ਦੇ ਮਹੀਨੇ ਸਾਉਣੀ ਸੀਜ਼ਨ ਵਿੱਚ ਯੂਰੀਆ ਦੀ ਮੰਗ ਇੱਕ ਵਾਰ ਫਿਰ ਵਧ ਸਕਦੀ ਹੈ। ਐੱਮਓਪੀ ਦੀ ਦਰਾਮਦ ਕੀਮਤ ਵਿੱਚ 46 ਫ਼ੀਸਦੀ ਦੀ ਗਿਰਾਵਟ ਆਈ ਹੈ, ਜਿਸ ਦਾ ਪੂਰੀ ਤਰ੍ਹਾਂ ਨਾਲ ਆਯਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਇਸ ਵਿੱਤੀ ਸਾਲ 'ਚ ਅਪ੍ਰੈਲ 2023 ਤੋਂ ਦਸੰਬਰ 2023 ਦਰਮਿਆਨ ਕੀਮਤ 590 ਡਾਲਰ ਪ੍ਰਤੀ ਟਨ ਤੋਂ ਘੱਟ ਕੇ 319 ਡਾਲਰ ਪ੍ਰਤੀ ਟਨ ਰਹਿ ਗਈ ਸੀ, ਜੋ ਦਰਾਮਦ ਵਧਣ ਦਾ ਕਾਰਨ ਹੋ ਸਕਦਾ ਹੈ। ਕੁਝ ਵਪਾਰੀਆਂ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 2023-24 ਦੇ ਪਹਿਲੇ 9 ਮਹੀਨਿਆਂ ਦੌਰਾਨ ਮਿਊਰੇਟ ਆਫ ਪੋਟਾਸ਼ (ਐੱਮ.ਓ.ਪੀ.) ਦੀ ਦਰਾਮਦ ਲਗਭਗ 59 ਫ਼ੀਸਦੀ ਵਧੀ ਹੈ। ਇਸ ਸਮੇਂ ਦੌਰਾਨ ਵਿਕਰੀ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਉਦਯੋਗ ਦੇ ਵਪਾਰੀ ਕੋਲ ਸਟਾਕ ਇਕੱਠਾ ਹੋ ਸਕਦਾ ਹੈ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8