ਕੋਵਿਡ-19 ਦੀ ਦੂਜੀ ਲਹਿਰ ''ਚ ਸ਼ਹਿਰੀ ਮਰਦਾਂ ਨੇ ਜਨਾਨੀਆਂ ਦੇ ਮੁਕਾਬਲੇ ਜ਼ਿਆਦਾ ਨੌਕਰੀਆਂ ਗਵਾਈਆਂ : CMIE

Saturday, Jul 17, 2021 - 03:20 PM (IST)

ਕੋਵਿਡ-19 ਦੀ ਦੂਜੀ ਲਹਿਰ ''ਚ ਸ਼ਹਿਰੀ ਮਰਦਾਂ ਨੇ ਜਨਾਨੀਆਂ ਦੇ ਮੁਕਾਬਲੇ ਜ਼ਿਆਦਾ ਨੌਕਰੀਆਂ ਗਵਾਈਆਂ : CMIE

ਮੁੰਬਈ - ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(CMIE) ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਦਰਮਿਆਨ ਸ਼ਹਿਰੀ ਮਰਦਾਂ ਨੇ ਜਨਾਨੀਆਂ ਦੇ ਮੁਕਾਬਲੇ ਜ਼ਿਆਦਾ ਨੌਕਰੀਆਂ ਗਵਾਈਆਂ। CMIE ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ.ਈ.ਓ. ਮਹੇਸ਼ ਵਿਆਸ ਨੇ ਆਪਣੇ ਵਿਸ਼ਲੇਸ਼ਣ ਵਿਚ ਕਿਹਾ ਕਿ ਕੋਵਿਡ-19 ਦੀ ਪਹਿਲੀ ਲਹਿਰ ਕਾਰਨ ਨੌਕਰੀਆਂ ਦਾ ਸਭ ਤੋਂ ਵੱਡਾ ਨੁਕਸਾਨ ਸ਼ਹਿਰੀ ਜਨਾਨੀਆਂ ਨੂੰ ਹੋਇਆ ਸੀ।  ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਜਨਾਨੀਆਂ ਕੁੱਲ ਰੋਜ਼ਗਾਰ ਦਾ ਲਗਭਗ ਤਿੰਨ ਫ਼ੀਸਦੀ ਹਿੱਸਾ ਹੈ ਪਰ ਮਹਾਮਾਰੀ ਦੀ ਪਹਿਲੀ ਲਹਿਰ ਵਿਚ ਕੁੱਲ ਨੌਕਰੀ ਦਾ 39 ਫ਼ੀਸਦੀ ਦਾ ਨੁਕਸਾਨ ਜਨਾਨੀਆਂ ਨੂੰ ਹੋਇਆ।

ਵਿਆਸ ਨੇ ਕਿਹਾ ਕਿ 63 ਲੱਖ ਨੌਕਰੀਆਂ ਦੇ ਨੁਕਸਾਨ ਵਿਚੋਂ ਸ਼ਹਿਰੀ ਜਨਾਨੀਆਂ ਨੂੰ 24 ਲੱਖ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਹਾਲਾਂਕਿ ਦੂਜੀ ਲਹਿਰ ਦਰਮਿਆਨ ਸ਼ਹਿਰੀ ਜਨਾਨੀਆਂ ਨੂੰ ਨੌਕਰੀਆਂ ਦਾ ਸਭ ਤੋਂ ਘੱਟ ਨੁਕਸਾਨ ਹੋਇਆ। ਅਪ੍ਰੈਲ-ਜੂਨ 2021 ਦਰਮਿਆਨ ਨੌਕਰੀ ਗਵਾਉਣ ਦਾ ਬੋਝ ਮਰਦਾਂ ਉੱਤੇ  ਆ ਗਿਆ  ਹੈ ਜਿਸ ਵਿਚ ਸ਼ਹਿਰੀ ਮਰਦਾਂ ਵਿਚ ਨੌਕਰੀਆਂ ਦਾ ਜ਼ਿਆਦਾ ਨੁਕਸਾਨ ਹੋਇਆ  ਹੈ।

ਉਨ੍ਹਾਂ ਕਿਹਾ, 'ਸ਼ਹਿਰੀ ਮਰਦ ਭਾਰਤ ਵਿਚ ਕੁੱਲ ਰੁਜ਼ਗਾਰ  ਦਾ ਲਗਭਗ 28 ਫ਼ੀਸਦੀ ਹਿੱਸਾ ਹੈ। ਮਾਰਚ 2021 ਤੱਕ ਉਨ੍ਹਾਂ ਨੂੰ ਨੌਕਰੀਆਂ ਦੇ ਨੁਕਸਾਨ ਘੱਟ ਭਾਵ 26 ਫ਼ੀਸਦੀ ਸੀ ਪਰ ਜੂਨ 2021 ਨੂੰ ਖ਼ਤਮ ਤਿਮਾਹੀ ਵਿਚ ਕੁੱਲ ਨੌਕਰੀ ਦੇ ਨੁਕਸਾਨ ਵਿਚ  ਉਨ੍ਹਾਂ ਦੀ ਹਿੱਸੇਦਾਰੀ 30 ਫ਼ੀਸਦੀ ਤੋਂ ਵਧ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਆਪਣੀ ਨੌਕਰੀ ਵਾਪਸ ਮਿਲ ਗਈ ਹੈ ਉਨ੍ਹਾਂ ਨੂੰ ਵਿਕਲਪਿਕ ਨੌਕਰੀ ਮਿਲੀ ਅਤੇ ਉਨ੍ਹਾਂ ਨੂੰ ਘੱਟ ਮਜਦੂਰੀ ਦਰਾਂ ਉੱਤੇ ਕੰਮ ਮਿਲਿਆ ਹੈ। ਇਸ ਕਾਰਨ ਘਰੇਲੂ ਆਮਦਨ ਵਿਚ ਰੁਜ਼ਗਾਰ ਦੇ ਮੁਕਾਬਲੇ ਜ਼ਿਆਦਾ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News