UPI ਯੂਜ਼ਰਸ ਲਈ ਜ਼ਰੂਰੀ ਖ਼ਬਰ, ਇਨ੍ਹਾਂ ਦਿਨਾਂ 'ਚ ਬੰਦ ਰਹਿਣਗੀਆਂ ਸੇਵਾਵਾਂ

Tuesday, Nov 05, 2024 - 01:02 PM (IST)

UPI ਯੂਜ਼ਰਸ ਲਈ ਜ਼ਰੂਰੀ ਖ਼ਬਰ, ਇਨ੍ਹਾਂ ਦਿਨਾਂ 'ਚ ਬੰਦ ਰਹਿਣਗੀਆਂ ਸੇਵਾਵਾਂ

ਨਵੀਂ ਦਿੱਲੀ - ਭਾਰਤ ’ਚ ਰੋਜ਼ਾਨਾ ਹਜ਼ਾਰਾਂ ਕਰੋੜ ਰੁਪਏ ਦੇ ਯੂ. ਪੀ. ਆਈ. ਟਰਾਂਜ਼ੈਕਸ਼ਨ ਹੋ ਰਹੇ ਹਨ। ਇਸ ਤੋਂ ਸਪੱਸ਼ਟ ਤੌਰ ’ਤੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ’ਚ ਯੂ. ਪੀ. ਆਈ. ਦੀ ਵਰਤੋਂ ਕਿਸ ਪੱਧਰ ’ਤੇ ਹੋ ਰਹੀ ਹੈ। ਯੂ. ਪੀ. ਆਈ. ਨੇ ਨਾ ਸਿਰਫ ਕੈਸ਼ ਲੈ ਕੇ ਘੁੰਮਣ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ, ਸਗੋਂ ਇਸ ਨੇ ਟਰਾਂਜ਼ੈਕਸ਼ਨ ਨੂੰ ਹੁਣ ਕਾਫ਼ੀ ਆਸਾਨ ਅਤੇ ਸੁਰੱਖਿਅਤ ਵੀ ਬਣਾ ਦਿੱਤਾ ਹੈ। ਪਰ ਇਸ ਮਹੀਨੇ 2 ਦਿਨ ਐੱਚ. ਡੀ. ਐੱਫ. ਸੀ. ਬੈਂਕ ਦਾ ਯੂ. ਪੀ. ਆਈ. ਬੰਦ ਰਹੇਗਾ ਅਤੇ ਲੋਕ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਇਹ ਜਾਣਕਾਰੀ ਬੈਂਕ ਨੇ ਆਪਣੇ ਗਾਹਕਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਨਵੰਬਰ ’ਚ 2 ਦਿਨ ਤੱਕ ਬੈਂਕ ਦੀ ਯੂ. ਪੀ. ਆਈ. ਸੇਵਾ ਦੀ ਵਰਤੋਂ ਨਹੀਂ ਕਰ ਸਕਣਗੇ। ਬੈਂਕ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਜ਼ਰੂਰੀ ਸਿਸਟਮ ਮੈਂਟੀਨੈਂਸ ਕਾਰਨ ਨਵੰਬਰ ’ਚ 2 ਦਿਨ ਐੱਚ. ਡੀ. ਐੱਫ. ਸੀ. ਬੈਂਕ ਦੀ ਯੂ. ਪੀ. ਆਈ. ਸੇਵਾ ਬੰਦ ਰਹੇਗੀ। ਐੱਚ. ਡੀ. ਐੱਫ. ਸੀ. ਬੈਂਕ ਦੀ ਯੂ. ਪੀ. ਆਈ. ਸੇਵਾ ਦੀ ਵਰਤੋਂ ਕਰਨ ਵਾਲੇ ਗਾਹਕ 5 ਅਤੇ 23 ਨਵੰਬਰ ਨੂੰ ਯੂ. ਪੀ. ਆਈ. ਰਾਹੀਂ ਨਾ ਤਾਂ ਪੈਸੇ ਭੇਜ ਸਕਣਗੇ ਅਤੇ ਨਾ ਹੀ ਪੈਸੇ ਪ੍ਰਾਪਤ ਕਰ ਸਕਣਗੇ।

ਇਹ ਵੀ ਪੜ੍ਹੋ :      ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ ਸ਼ਰਤਾਂ

ਬੈਂਕ ਨੇ ਕਿਹਾ ਕਿ 5 ਨਵੰਬਰ ਨੂੰ ਦੇਰ ਰਾਤ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟਿਆਂ ਲਈ ਅਤੇ ਫਿਰ 23 ਨਵੰਬਰ ਨੂੰ ਵੀ ਦੇਰ ਰਾਤ 12 ਤੋਂ ਲੈ ਕੇ 3 ਵਜੇ ਤੱਕ 3 ਘੰਟਿਆਂ ਲਈ ਬੈਂਕ ਦੀਆਂ ਯੂ. ਪੀ. ਆਈ. ਸੇਵਾਵਾਂ ਬੰਦ ਰਹਿਣਗੀਆਂ। ਬੈਂਕ ਨੇ ਕਿਹਾ ਹੈ ਕਿ ਇਸ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਦੇ ਚਾਲੂ ਅਤੇ ਬੱਚਤ ਖਾਤਿਆਂ ਦੇ ਨਾਲ-ਨਾਲ ਰੂਪੇ ਕਾਰਡ ’ਤੇ ਵੀ ਕਿਸੇ ਤਰ੍ਹਾਂ ਦੇ ਵਿੱਤੀ ਅਤੇ ਗ਼ੈਰ-ਵਿੱਤੀ ਯੂ. ਪੀ. ਆਈ. ਲੈਣ-ਦੇਣ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ, ਜੋ ਦੁਕਾਨਦਾਰ ਐੱਚ. ਡੀ. ਐੱਫ. ਸੀ. ਬੈਂਕ ਦੀ ਯੂ. ਪੀ. ਆਈ. ਸੇਵਾ ਤੋਂ ਭੁਗਤਾਨ ਲੈਂਦੇ ਹਨ, ਉਹ ਵੀ ਇਸ ਦੌਰਾਨ ਭੁਗਤਾਨ ਨਹੀਂ ਲੈ ਸਕਣਗੇ।

ਇਹ ਵੀ ਪੜ੍ਹੋ :      Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ

ਇਹ ਵੀ ਪੜ੍ਹੋ :     SBI, ICICI ਗਾਹਕਾਂ ਲਈ ਵੱਡੀ ਖ਼ਬਰ, ਬੈਂਕਾਂ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News