ਡਿਜ਼ੀਟਲ ਹੋ ਰਿਹਾ ਭਾਰਤ, ਦੇਸ਼ ''ਚ UPI ਲੈਣ-ਦੇਣ ਸਤੰਬਰ ''ਚ 3%  ਵਧ ਕੇ 6.78 ਅਰਬ ਹੋਏ

Saturday, Oct 01, 2022 - 05:24 PM (IST)

ਡਿਜ਼ੀਟਲ ਹੋ ਰਿਹਾ ਭਾਰਤ, ਦੇਸ਼ ''ਚ UPI ਲੈਣ-ਦੇਣ ਸਤੰਬਰ ''ਚ 3%  ਵਧ ਕੇ 6.78 ਅਰਬ ਹੋਏ

ਬਿਜਨੈੱਸ ਡੈਸਕ- ਯੂ.ਪੀ.ਆਈ. ਦੇ ਰਾਹੀਂ ਡਿਜ਼ੀਟਲ ਭੁਗਤਾਨ ਲੈਣ-ਦੇਣ ਦੀ ਗਿਣਤੀ ਇਸ ਸਾਲ ਸਤੰਬਰ 'ਚ ਤਿੰਨ ਫੀਸਦੀ ਤੋਂ ਜ਼ਿਆਦਾ ਵਧ ਕੇ 6.78 ਅਰਬ ਹੋ ਗਈ। ਅਗਸਤ 'ਚ ਯੂ.ਪੀ.ਆਈ. ਦੇ ਮਾਧਿਅਮ ਨਾਲ ਕੁੱਲ 6.57 ਅਰਬ (657 ਕਰੋੜ) ਲੈਣ-ਦੇਣ ਹੋਏ ਸਨ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ) ਦੇ ਅੰਕੜਿਆਂ ਮੁਤਾਬਕ ਸਤੰਬਰ 'ਚ 6.78 ਅਰਬ (678 ਕਰੋੜ) ਲੈਣ-ਦੇਣ ਹੋਏ ਅਤੇ ਇਨ੍ਹਾਂ ਦਾ ਮੁੱਲ 11.16 ਲੱਖ ਕਰੋੜ ਰੁਪਏ ਰਿਹਾ ਜੋ ਅਗਸਤ 'ਚ 10.73 ਲੱਖ ਕਰੋੜ ਰੁਪਏ ਸੀ। 
ਜੁਲਾਈ 'ਚ ਯੂ.ਪੀ.ਆਈ. ਆਧਾਰਿਤ ਡਿਜ਼ੀਟਲ ਲੈਣ-ਦੇਣ ਦਾ ਮੁੱਲ 10.62 ਲੱਖ ਕਰੋੜ ਰੁਪਏ ਰਿਹਾ ਸੀ। ਐੱਨ.ਸੀ.ਪੀ.ਆਈ. ਢਾਂਚੇ ਦੇ ਹੋਰ ਅੰਕੜਿਆਂ 'ਤੇ ਗੌਰ ਕਰਨ 'ਤੇ ਪਤਾ ਚੱਲਦਾ ਹੈ ਕਿ ਤੁਰੰਤ ਟ੍ਰਾਂਸਫਰ-ਅਧਾਰਿਤ ਭੁਗਤਾਨ ਪ੍ਰਣਾਲੀ ਆਈ.ਐੱਮ.ਪੀ.ਐੱਸ. ਦੇ ਰਾਹੀਂ ਸਤੰਬਰ 'ਚ 46.27 ਕਰੋੜ ਰੁਪਏ ਲੈਣ-ਦੇਣ ਹੋਏ ਜਦਕਿ ਅਗਸਤ 'ਚ ਆਈ.ਐੱਮ.ਪੀ.ਐੱਸ. ਦੇ ਰਾਹੀਂ 46.69 ਕਰੋੜ ਲੈਣ-ਦੇਣ ਹੋਏ ਸਨ। ਜੁਲਾਈ 'ਚ ਆਈ.ਐੱਮ.ਪੀ.ਐੱਸ. ਦੇ ਮਾਧਿਅਮ ਨਾਲ ਕੁੱਲ 46.08 ਕਰੋੜ ਲੈਣ-ਦੇਣ ਹੋਏ ਸਨ।


author

Aarti dhillon

Content Editor

Related News