ਕੇਂਦਰ ਸਰਕਾਰ ਦਾ ਅਨੁਮਾਨ ਬੇਮੌਸਮੀ ਮੀਂਹ ਦਾ ਨਹੀਂ ਹੋਵੇਗਾ ਕਣਕ ਦੀ ਪੈਦਾਵਾਰ ''ਤੇ ਮਾੜਾ ਅਸਰ
Saturday, May 27, 2023 - 01:36 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਵੀਰਵਾਰ ਨੂੰ ਆਪਣੇ ਤੀਜੇ ਅਗਾਊਂ ਅਨੁਮਾਨ 'ਚ ਕਿਹਾ ਕਿ ਹਾੜ੍ਹੀ ਦੇ ਸੀਜ਼ਨ 'ਚ ਕਣਕ ਦਾ ਉਤਪਾਦਨ ਫਰਵਰੀ 2023 'ਚ ਕੀਤੇ ਗਏ ਸ਼ੁਰੂਆਤੀ ਅੰਦਾਜ਼ੇ ਤੋਂ ਜ਼ਿਆਦਾ ਹੋਵੇਗਾ। ਸਰਕਾਰ ਮੁਤਾਬਕ ਬਿਜਾਈ ਖੇਤਰ ਅਤੇ ਉਤਪਾਦਕਤਾ ਵਧਣ ਕਾਰਨ ਕਣਕ ਦਾ ਉਤਪਾਦਨ 1,127.4 ਲੱਖ ਟਨ ਹੋਣ ਦੀ ਉਮੀਦ ਹੈ। ਕੇਂਦਰ ਨੇ ਫਰਵਰੀ ਵਿੱਚ ਦੂਜੇ ਅਗਾਊਂ ਅਨੁਮਾਨ ਵਿੱਚ ਕਣਕ ਦਾ ਉਤਪਾਦਨ 1,121.8 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਸੀ।
ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ, ਜਾਣੋ ਕੀਮਤ
ਤਾਜ਼ਾ ਅੰਕੜਿਆਂ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਮੁਲਾਂਕਣ ਅਨੁਸਾਰ ਕੁੱਲ ਬੇਮੌਸਮੀ ਬਾਰਸ਼ ਦਾ ਕੁੱਲ ਮਿਲਾ ਕੇ ਕੋਈ ਅਸਰ ਨਹੀਂ ਹੋਵੇਗਾ, ਜਿਸ ਨਾਲ ਉੱਤਰੀ ਅਤੇ ਮੱਧ ਭਾਰਤ ਵਿਚ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ ਖੜ੍ਹੀ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ।
ਉਸ ਸਮੇਂ ਮਾਹਰਾਂ ਨੇ ਅਨੁਮਾਨ ਲਗਾਇਆ ਸੀ ਕਿ ਬੇਮੌਸਮੀ ਬਾਰਸ਼ ਕਾਰਨ ਕਣਕ ਦੀ ਘੱਟੋ-ਘੱਟ ਫ਼ਸਲ ਨੂੰ ਨੁਕਸਾਨ ਹੋਇਆ ਹੈ। ਤੀਜੇ ਅਗਾਊਂ ਅਨੁਮਾਨ ਦੇ ਦਾਅਵੇ ਅਸਲ ਉਤਪਾਦਨ ਦੇ ਕਰੀਬ ਹੀ ਹੁੰਦੇ ਹਨ।
2022-23 ਫਸਲ ਸੈਸ਼ਨ(ਜੁਲਾਈ ਤੋਂ ਜੂਨ) ਵਿੱਚ ਕਣਕ ਦੀ ਪੈਦਾਵਾਰ ਵਿੱਚ ਵਾਧੇ ਦਾ ਅਨੁਮਾਨ ਇਸ ਲਈ ਵੀ ਹੈਰਾਨੀਜਨਕ ਹਨ ਕਿਉਂਕਿ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਵਿੱਚ 260 ਲੱਖ ਟਨ ਦੇ ਬਾਅਦ ਜ਼ਿਆਦਾ ਪ੍ਰਗਤੀ ਨਹੀਂ ਹੋਈ ਹੈ, ਜੋ ਕਿ 341 ਲੱਖ ਟਨ ਦੇ ਟੀਚੇ ਤੋਂ ਲਗਭਗ 31 ਫੀਸਦੀ ਘੱਟ ਹੈ। ਹਾਲਾਂਕਿ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਦੋਂ ਖਰੀਦ ਬਹੁ-ਸਾਲ ਦੇ ਹੇਠਲੇ ਪੱਧਰ 190 ਲੱਖ ਟਨ 'ਤੇ ਰਹੀ ਸੀ
ਇਹ ਵੀ ਪੜ੍ਹੋ : ਰੂਸ-ਯੂਕਰੇਨ ਜੰਗ ਕਾਰਨ ਭਾਰਤ ਦਾ ਨੁਕਸਾਨ, ਸਰਕਾਰੀ ਤੇਲ ਕੰਪਨੀਆਂ ਦੇ ਫਸੇ 2500 ਕਰੋੜ ਰੁਪਏ
ਕਣਕ ਦੇ ਉਤਪਾਦਨ ਦੇ ਅਨੁਮਾਨ ਅਤੇ ਸਰਕਾਰੀ ਖਰੀਦ ਦੇ ਅੰਕੜਿਆਂ ਵਿੱਚ ਸਬੰਧ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਪ੍ਰਾਈਵੇਟ ਵਪਾਰੀਆਂ ਨੇ ਆਪਣੇ ਗੋਦਾਮਾਂ ਨੂੰ ਭਰਨ ਲਈ ਇਸ ਸਾਲ ਵੱਡੇ ਪੱਧਰ ’ਤੇ ਖਰੀਦ ਕੀਤੀ ਹੈ, ਜੋ ਪਹਿਲਾਂ ਹੀ ਖਾਲੀ ਪਏ ਸਨ।
ਹਾਲਾਂਕਿ ਛੋਲਿਆਂ ਦਾ ਉਤਪਾਦਨ 135.4 ਲੱਖ ਟਨ ਰਹਿਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਦੇ ਕਰੀਬ ਹੈ। ਦੂਜੇ ਪਾਸੇ ਸਰ੍ਹੋਂ ਦੀ ਪੈਦਾਵਾਰ 124.9 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ 4.43 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।