ਸੰਯੁਕਤ ਰਾਸ਼ਟਰ ਖੇਤੀਬਾੜੀ ਫੰਡ ਨੇ ਮੋਟੇ ਅਨਾਜ ਨੂੰ ਵਾਧਾ ਦੇਣ, ਕਣਕ ਨਿਰਯਾਤ ਕਰਨ ਲਈ ਭਾਰਤ ਦੀ ਕੀਤੀ ਸ਼ਲਾਘਾ

Sunday, Jun 18, 2023 - 06:49 PM (IST)

ਸੰਯੁਕਤ ਰਾਸ਼ਟਰ ਖੇਤੀਬਾੜੀ ਫੰਡ ਨੇ ਮੋਟੇ ਅਨਾਜ ਨੂੰ ਵਾਧਾ ਦੇਣ, ਕਣਕ ਨਿਰਯਾਤ ਕਰਨ ਲਈ ਭਾਰਤ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਖੇਤੀਬਾੜੀ ਵਿਕਾਸ ਫੰਡ ਨੇ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਅਤੇ 18 ਦੇਸ਼ਾਂ ਨੂੰ 18 ਲੱਖ ਟਨ ਕਣਕ ਨਿਰਯਾਤ ਕਰਨ ਲਈ ਭਾਰਤ ਦੀ ਤਾਰੀਫ਼ ਕੀਤੀ ਹੈ। ਇਨ੍ਹਾਂ 18 ਦੇਸ਼ਾਂ ਨੂੰ ਪਿਛਲੇ ਸਾਲ ਯੂਕ੍ਰੇਨ ਦੀ ਜੰਗ ਤੋਂ ਬਾਅਦ ਭਾਰੀ ਖੁਰਾਕ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ।
ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈ.ਐੱਫ.ਏ.ਡੀ) ਦੇ ਪ੍ਰਧਾਨ ਅਲਵਾਰੋ ਲਾਰੀਓ ਨੇ ਕਿਹਾ ਕਿ ਭਾਰਤ ਦੀ ਜੀ-20 ਚੇਅਰਮੈਨਸ਼ਿਪ 'ਚ ਗਲੋਬਲ ਫੂਡ ਸਿਸਟਮ ਨੂੰ ਬਦਲਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਆਰਾ ਸੰਬੋਧਿਤ ਕੀਤੇ ਜਾ ਰਹੇ ਕੁਝ ਖੇਤਰ ਸੰਯੁਕਤ ਰਾਸ਼ਟਰ ਦੀ ਸੰਸਥਾ ਦੀਆਂ ਤਰਜੀਹਾਂ ਦੇ ਅਨੁਸਾਰ ਹਨ।

ਇਹ ਵੀ ਪੜ੍ਹੋ: ਟਾਟਾ ਸਟੀਲ ਨੇ ਚਾਲੂ ਵਿੱਤੀ ਸਾਲ 'ਚ 16,000 ਕਰੋੜ ਰੁਪਏ ਦੇ ਨਿਵੇਸ਼ ਦੀ ਬਣਾਈ ਯੋਜਨਾ
ਲਾਰੀਓ ਨੇ ਕਿਹਾ ਕਿ ਭਾਰਤ ਦੀ ਵਿਸ਼ੇਸ਼ਤਾ ਖੇਤੀ ਅਤੇ ਪੇਂਡੂ ਵਿਕਾਸ 'ਚ 'ਗਲੋਬਲ ਸਾਊਥ' 'ਚ ਦੂਜੇ ਦੇਸ਼ਾਂ ਦੀ ਮਦਦ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ, ''ਯੂਕ੍ਰੇਨ 'ਚ ਜੰਗ ਦੇ ਮੱਦੇਨਜ਼ਰ ਪਿਛਲੇ ਸਾਲ ਕਣਕ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੇ 18 ਦੇਸ਼ਾਂ ਨੂੰ 18 ਲੱਖ ਟਨ ਕਣਕ ਬਰਾਮਦ ਕਰਨ ਲਈ ਅਸੀਂ ਭਾਰਤ ਦੀ ਸ਼ਲਾਘਾ ਕਰਦੇ ਹਾਂ। ਉਹ ਜੀ20 ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਭਾਰਤ ਆਏ ਸਨ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਆਈ.ਐੱਫ.ਏ.ਡੀ ਸੰਯੁਕਤ ਰਾਸ਼ਟਰ ਦੀ ਇੱਕ ਵਿਸ਼ੇਸ਼ ਏਜੰਸੀ ਹੈ, ਜੋ ਵੱਖ-ਵੱਖ ਗਰੀਬ ਅਤੇ ਕਮਜ਼ੋਰ ਦੇਸ਼ਾਂ 'ਚ ਗਰੀਬੀ, ਭੁੱਖਮਰੀ ਅਤੇ ਭੋਜਨ ਦੀ ਅਸੁਰੱਖਿਆ ਨਾਲ ਲੜਨ 'ਚ ਮਦਦ ਕਰਦੀ ਹੈ। ਉਨ੍ਹਾਂ ਕਿਹਾ, “ਭਾਰਤ ਨੇ ਦੱਖਣ-ਦੱਖਣੀ ਸਹਿਯੋਗ 'ਚ ਵੀ ਜ਼ਿਕਰਯੋਗ ਅਗਵਾਈ ਦਿਖਾਈ ਹੈ। ਮੈਂ ਇਸ ਦੀ ਬਹੁਤ ਕਦਰ ਕਰਦਾ ਹਾਂ। ਉਦਾਹਰਣ ਲਈ ਮੋਟੇ ਅਨਾਜਾਂ 'ਤੇ ਭਾਰਤ ਦਾ ਮੁੜ ਤੋਂ ਜ਼ੋਰ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਲਾਰੀਓ ਨੇ ਕਿਹਾ ਕਿ ਮੋਟੇ ਅਨਾਜ ਮਹੱਤਵਪੂਰਨ ਹਨ ਕਿਉਂਕਿ ਉਹ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੁੰਦੇ ਹਨ। ਆਈ.ਐੱਫ.ਏ.ਡੀ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਜੀ20 ਦੀ ਪ੍ਰਧਾਨਗੀ ਹੇਠ ਗਲੋਬਲ ਫੂਡ ਸਿਸਟਮ ਨੂੰ ਬਦਲਣ 'ਚ ਵਿਸ਼ਵਵਿਆਪੀ ਭੂਮਿਕਾ ਨਿਭਾ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News