ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ‘ਵੇਵਐਕਸ 2025’ ਦੀ ਕੀਤੀ ਸ਼ੁਰੂਆਤ

Thursday, Mar 20, 2025 - 04:20 AM (IST)

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ‘ਵੇਵਐਕਸ 2025’ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮ. ਆਈ. ਬੀ.) ਨੇ ‘ਵੇਵਐਕਸ 2025’ ਦੀ ਸ਼ੁਰੂਆਤ ਕੀਤੀ ਹੈ, ਜੋ ਇਕ ਮੋਹਰੀ ਪਹਿਲ ਹੈ, ਜਿਸ ਦਾ ਮਕਸਦ ਫੰਡਿੰਗ ਅਤੇ ਰਾਸ਼ਟਰੀ ਐਕਸਪੋਜ਼ਰ ਪ੍ਰਦਾਨ ਕਰ ਕੇ ਮੀਡੀਆ ਅਤੇ ਮਨੋਰੰਜਨ ਨਾਲ ਸਬੰਧਤ ਸਟਾਰਟਅਪ ਦਾ ਸਮਰਥਨ ਕਰਨਾ ਹੈ। 

ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈ. ਏ. ਐੱਮ. ਏ. ਆਈ.) ਦੇ ਸਹਿਯੋਗ ਨਾਲ ਕਰਵਾਏ ‘ਵੇਵਐਕਸ 2025’ ਦਾ ਆਯੋਜਨ ਵਰਲਡ ਆਡੀਓ-ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਇਕ ਹਿੱਸੇ ਵਜੋਂ ਮੁੰਬਈ ਦੇ ਜੀਓ ਵਰਲਡ ਕਨਵੈਂਸ਼ਨ ਸੈਂਟਰ ’ਚ ਕੀਤਾ ਜਾਵੇਗਾ। ਇਹ ਪਹਿਲ ਉੱਦਮੀਆਂ, ਉਦਯੋਗ ਪੂੰਜੀਪਤੀਆਂ, ਏਂਜਲ ਨਿਵੇਸ਼ਕਾਂ ਅਤੇ ਉਦਯੋਗ ਦੇ ਨੇਤਾਵਾਂ ਨੂੰ ਵਿਕਾਸ ਅਤੇ ਨਿਵੇਸ਼  ਦੇ ਨਵੇਂ ਮੌਕੇ ਪੈਦਾ ਕਰਨ ਲਈ ਇਕੱਠਾ ਕਰੇਗੀ। 

ਵੇਵਐਕਸ, ਵਰਲਡ ਆਡੀਓ-ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਇਕ ਪ੍ਰਮੁੱਖ ਹਿੱਸਾ ਹੈ, ਜੋ ਉੱਭਰਦੀਆਂ ਮੀਡੀਆ ਅਤੇ ਮਨੋਰੰਜਨ ਤਕਨਾਲੋਜੀਆਂ ’ਤੇ ਭਾਰਤ ਦਾ ਪ੍ਰਮੁੱਖ ਸਿਖਰ ਸੰਮੇਲਨ ਹੈ। ਵੇਵਸ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ  ਦੀ ਇਕ ਪ੍ਰਮੁੱਖ ਪਹਿਲ ਹੈ, ਜੋ ਗੇਮਿੰਗ, ਐਨੀਮੇਸ਼ਨ, ਵਿਸਥਾਰਿਤ ਅਸਲੀਅਤ  (ਐਕਸ. ਆਰ.), ਮੇਟਾਵਰਸ, ਏ. ਆਈ.-ਸੰਚਾਲਿਤ ਸਮੱਗਰੀ ਅਤੇ ਡਿਜੀਟਲ ਮੀਡੀਆ ਵਰਗੇ ਖੇਤਰਾਂ ’ਚ ਇਨੋਵੇਸ਼ਨ, ਨੀਤੀ ਸੰਵਾਦ ਅਤੇ ਉਦਯੋਗ ਸਹਿਯੋਗ ਨੂੰ ਉਤਸ਼ਾਹ ਦਿੰਦੀ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਵੇਵਐਕਸ ਦੇ ਨੋਡਲ ਅਧਿਕਾਰੀ  ਅਨੁਸਾਰ ਇਹ ਪਹਿਲ ਸਿਰਫ ਨਿਵੇਸ਼ ਦਾ ਮੌਕਾ ਹੀ ਨਹੀਂ ਹੈ, ਇਹ ਭਾਰਤ ਨੂੰ ਮੀਡੀਆ-ਟੈੱਕ ਇਨੋਵੇਸ਼ਨ ’ਚ ਗਲੋਬਲ ਨੇਤਾ ਦੇ ਤੌਰ ’ਤੇ ਸਥਾਪਤ ਕਰਨ ਦੀ ਦਿਸ਼ਾ ’ਚ ਇਕ ਕਦਮ   ਹੈ। ਮਨੋਰੰਜਨ ਅਤੇ ਤਕਨਾਲੋਜੀ ਦਾ ਮਿਸ਼ਰਣ ਸਮੱਗਰੀ ਦੇ ਨਿਰਮਾਣ, ਵੰਡ ਅਤੇ ਖਪਤ ਦੇ ਤਰੀਕੇ ਨੂੰ ਬਦਲ ਦਿੰਦਾ ਹੈ। ਇਸ ਪ੍ਰੋਗਰਾਮ ਨੂੰ ਰਾਸ਼ਟਰੀ ਟੈਲੀਵਿਜ਼ਨ ’ਤੇ ਵਿਆਪਕ ਪੱਧਰ ’ਤੇ ਕਵਰ ਕੀਤਾ ਜਾਵੇਗਾ, ਜਿਸ ਨਾਲ ਭਾਗ ਲੈਣ ਵਾਲੇ ਸਟਾਰਟਅਪਜ਼ ਲਈ ਵਿਆਪਕ ਪਹੁੰਚ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵੱਧ ਤੋਂ ਵੱਧ ਕਰਨਾ ਯਕੀਨੀ ਬਣੇਗਾ। 


author

Inder Prajapati

Content Editor

Related News