ਸੈਮੀਕੰਡਕਟਰ ਯੋਜਨਾ ’ਤੇ 8-10 ਮਹੀਨਿਆਂ ’ਚ ਮੁਲਾਂਕਣ ਪੂਰਾ ਕਰਨ, ਸਮਝੌਤਿਆਂ ’ਤੇ ਹਸਤਾਖਰ ਦੀ ਉਮੀਦ: ਵੈਸ਼ਣਵ

Friday, Feb 25, 2022 - 10:58 AM (IST)

ਸੈਮੀਕੰਡਕਟਰ ਯੋਜਨਾ ’ਤੇ 8-10 ਮਹੀਨਿਆਂ ’ਚ ਮੁਲਾਂਕਣ ਪੂਰਾ ਕਰਨ, ਸਮਝੌਤਿਆਂ ’ਤੇ ਹਸਤਾਖਰ ਦੀ ਉਮੀਦ: ਵੈਸ਼ਣਵ

ਨਵੀਂ ਦਿੱਲੀ– ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਉਮੀਦ ਪ੍ਰਗਟਾਈ ਕਿ ਸਰਕਾਰ ਸੈਮੀਕੰਡਕਟਰ ਯੋਜਨਾ ਦੇ ਤਹਿਤ ਮਿਲੀਆਂ ਅਰਜ਼ੀਆਂ ਦੇ ਵਿਸਤਾਰਪੂਰਵਕ ਮੁਲਾਂਕਣ ਅਤੇ ਕੰਪਨੀਆਂ ਨਾਲ ਸਮਝੌਤਿਆਂ ’ਤੇ ਹਸਤਾਖਰ ਦਾ ਕੰਮ ਅਗਲੇ 8-10 ਮਹੀਨਿਆਂ ’ਚ ਪੂਰਾ ਕਰ ਲਵੇਗੀ। ਵੈਸ਼ਣਵ ਨੇ ਕਿਹਾ ਕਿ ਮੰਤਰਾਲਾ ਨੇ 76000 ਕਰੋੜ ਰੁਪਏ ਦੇ ਸੈਮੀਕੰਡਕਟਰ ਪ੍ਰੋਗਰਾਮ ਦੇ ਤਹਿਤ ਅਰਜ਼ਆਂ ਮੰਗੀਆਂ ਸਨ, ਜਿਸ ’ਤੇ ਮਿਲੀ ਪ੍ਰਤੀਕਿਰਿਆ ਤੋਂ ਉਹ ਖੁਸ਼ ਹਨ।

ਵੈਸ਼ਣਵ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਰਕਾਰ ਨੂੰ ਭਰੋਸਾ ਹੈ ਕਿ ਅਗਲੇ ਦੌਰ ’ਚ ਸੈਮੀਕੰਡਕਟਰ ਉਦਯੋਗ ਦੀ ਇਕ ਵੱਡੀ ਕੌਮਾਂਤਰੀ ਕੰਪਨੀ ਸ਼ਾਮਲ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਈ ਹੋਰ ਕੰਪਨੀਆਂ ਵੀ ਭਾਰਤ ਦੇ ਸੈਮੀਕੰਡਕਟਰ ਪ੍ਰੋਗਰਾਮ ਦਾ ਗੰਭੀਰਤਾ ਨਾਲ ਮੁਲਾਂਕਣ ਕਰ ਰਹੇ ਹਨ ਅਤੇ ਮੰਤਰਾਲਾ ਕਈ ਕੰਪਨੀਆਂ ਨਾਲ ਚਰਚਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਯੋਜਨਾ ਲਈ ਅੱਠ ਸਥਾਨਾਂ ਨੂੰ ਪਹਿਲਾਂ ਹੀ ਚੁਣਿਆ ਜਾ ਚੁੱਕਾ ਹੈ ਅਤੇ ਆਖਰੀ ਫੈਸਲਾ ਨਿਵੇਸ਼ਕਾਂ ਨੂੰ ਕਰਨਾ ਹੈ।

ਵੈਸ਼ਣਵ ਨੇ ਕਿਹਾ ਕਿ ਲਗਭਗ ਅੱਠ ਸਥਾਨਾਂ ਨੂੰ ਪਹਿਲਾਂ ਹੀ ਛਾਂਟਿਆ ਜਾ ਚੁੱਕਾ ਹੈ ਅਤੇ ਨਿਸ਼ਚਿਤ ਤੌਰ ’ਤੇ ਆਖਰੀ ਫੈਸਲਾ ਨਿਵੇਸ਼ਕਾਂ ਨੂੰ ਕਰਨਾ ਹੈ। ਪੂਰੀ ਸਪਲਾਈ ਚੇਨ ਇਕ ਸਥਾਨ ’ਤੇ ਮਿਲ ਸਕੇ...ਇਸ ਲਈ ਅਸੀਂ ਪੂਰੀ ਤਰ੍ਹਾਂ ਐਗਜ਼ੀਕਿਊਸ਼ਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।


author

Rakesh

Content Editor

Related News