ਇਸ ਬੈਂਕ ਨੇ ਸਸਤਾ ਕੀਤਾ ਕਰਜ਼, ਸਾਲ 'ਚ 14ਵੀਂ ਵਾਰ ਘਟਾਈ ਵਿਆਜ ਦਰ

08/10/2020 9:39:52 PM

ਮੁੰਬਈ— ਸਰਕਾਰੀ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਵੱਖ-ਵੱਖ ਮਿਆਦ ਦੇ ਕਰਜ਼ਿਆਂ 'ਤੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ. ਸੀ. ਐੱਲ. ਆਰ.) 'ਚ 0.15 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ ਤੁਹਾਡੇ ਕਰਜ਼ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ।

ਨਵੀਂ ਦਰ 11 ਅਗਸਤ ਤੋਂ ਲਾਗੂ ਹੋਵੇਗੀ। ਯੂਨੀਅਨ ਬੈਂਕ ਨੇ ਇਕ ਜਾਰੀ ਬਿਆਨ 'ਚ ਕਿਹਾ ਕਿ ਉਸ ਨੇ ਇਕ ਸਾਲ ਦਾ ਐੱਮ. ਸੀ. ਐੱਲ. ਆਰ. 7.40 ਫੀਸਦੀ ਤੋਂ ਘਟਾ ਕੇ 7.25 ਫੀਸਦੀ ਕਰ ਦਿੱਤਾ ਹੈ। ਇਕ ਦਿਨ ਦੇ ਕਰਜ਼ੇ ਲਈ ਐੱਮ. ਸੀ. ਐੱਲ. ਆਰ. 6.80 ਫੀਸਦੀ ਹੋਵੇਗੀ, ਜਦੋਂ ਕਿ ਇਹ ਤਿੰਨ ਮਹੀਨਿਆਂ ਅਤੇ ਛੇ ਮਹੀਨਿਆਂ ਲਈ ਕ੍ਰਮਵਾਰ 6.95 ਫੀਸਦੀ ਅਤੇ 7.10 ਫੀਸਦੀ ਹੋਵੇਗੀ। ਬਿਆਨ ਅਨੁਸਾਰ, ਜੁਲਾਈ 2019 ਤੋਂ ਬਾਅਦ ਲਗਾਤਾਰ 14ਵੀਂ ਵਾਰ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ।

ਜਨਤਕ ਖੇਤਰ ਦੇ ਇਕ ਹੋਰ ਬੈਂਕ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਐੱਮ. ਸੀ. ਐੱਲ. ਆਰ. ਨੂੰ 0.10 ਫੀਸਦੀ ਘਟਾ ਦਿੱਤਾ ਹੈ। ਬੈਂਕ ਨੇ ਪਿਛਲੇ ਹਫ਼ਤੇ ਸਟਾਕ ਮਾਰਕੀਟ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਸੀ ਕਿ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੀ ਦਰ 7.75 ਫੀਸਦੀ ਤੋਂ ਘਟਾ ਕੇ 7.65 ਫੀਸਦੀ ਕਰ ਦਿੱਤੀ ਗਈ ਹੈ। ਨਵੀਂਆਂ ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਇਲਾਵਾ ਪੁਣੇ ਦੇ ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਨੇ ਵੀ 7 ਅਗਸਤ ਤੋਂ ਐੱਮ. ਸੀ. ਐੱਲ. ਆਰ. ਨੂੰ 0.20 ਫੀਸਦੀ ਘਟਾ ਦਿੱਤਾ ਹੈ।


Sanjeev

Content Editor

Related News