ਰਾਹਤ! ਹੁਣ ਇਸ ਸਰਕਾਰੀ ਬੈਂਕ ਨੇ ਕਰਜ਼ ਦਰਾਂ ''ਚ ਕੀਤੀ ਕਟੌਤੀ

09/10/2020 9:28:17 PM

ਨਵੀਂ ਦਿੱਲੀ— ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) 'ਚ ਕਟੌਤੀ ਕਰ ਦਿੱਤੀ ਹੈ।

ਬੈਂਕ ਵੱਲੋਂ ਐੱਮ. ਸੀ. ਐੱਲ. ਆਰ. 'ਚ 0.05 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ, ਜੋ ਸ਼ੁੱਕਰਵਾਰ ਤੋਂ ਪ੍ਰਭਾਵੀ ਹੋ ਜਾਏਗੀ।

ਇਸ ਦੇ ਨਾਲ ਹੀ ਹੁਣ ਬੈਂਕ ਦੀ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਦਰ 7.25 ਫੀਸਦੀ ਤੋਂ ਘੱਟ ਕੇ 7.20 ਫੀਸਦੀ ਹੋ ਗਈ ਹੈ। ਇਸ ਨਾਲ ਗਾਹਕਾਂ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ ਕਿਉਂਕਿ ਜ਼ਿਆਦਾਤਰ ਪ੍ਰਚੂਨ ਕਰਜ਼ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਨਾਲ ਜੁੜੇ ਹੁੰਦੇ ਹਨ। ਬੈਂਕ ਨੇ ਕਿਹਾ ਕਿ ਜੁਲਾਈ 2019 ਤੋਂ ਲੈ ਕੇ ਇਹ ਲਗਾਤਾਰ ਪੰਜਵੀਂ ਕਟੌਤੀ ਹੈ।

ਇਸ ਤੋਂ ਇਲਾਵਾ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਵੀਰਵਾਰ ਤੋਂ ਐੱਮ. ਸੀ. ਐੱਲ. ਆਰ. ਦਰਾਂ 'ਚ 0.10 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਸ ਦੀ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਦਰ 7.65 ਫੀਸਦੀ ਤੋਂ ਘੱਟ ਕੇ 7.55 ਫੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰਾ ਬੈਂਕ ਨੇ ਵੀ ਕਰਜ਼ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ।


Sanjeev

Content Editor

Related News