ਭਾਰਤ 'ਚ ਬੇਰੋਜ਼ਗਾਰੀ ਦਰ ਫਰਵਰੀ 'ਚ ਵਧ ਕੇ ਹੋਈ 7.78%, ਪਿਛਲੇ 4 ਮਹੀਨਿਆਂ 'ਚ ਸਭ ਤੋਂ ਜ਼ਿਆਦਾ

Monday, Mar 02, 2020 - 05:54 PM (IST)

ਭਾਰਤ 'ਚ ਬੇਰੋਜ਼ਗਾਰੀ ਦਰ ਫਰਵਰੀ 'ਚ ਵਧ ਕੇ ਹੋਈ 7.78%, ਪਿਛਲੇ 4 ਮਹੀਨਿਆਂ 'ਚ ਸਭ ਤੋਂ ਜ਼ਿਆਦਾ

ਨਵੀਂ ਦਿੱਲੀ — ਰੋਜ਼ਗਾਰ ਦੇ ਮੋਰਚੇ 'ਤੇ ਸਰਕਾਰ ਲਈ ਬੁਰੀ ਖਬਰ ਹੈ। ਭਾਰਤ ਵਿਚ ਬੇਰਜ਼ੋਗਾਰੀ ਦੀ ਦਰ ਫਰਵਰੀ ਵਿਚ ਵਧ ਕੇ 7.78 ਫੀਸਦੀ 'ਤੇ ਪਹੁੰਚ ਗਈ ਹੈ ਜਿਹੜੀ ਅਕਤੂਬਰ 2019 ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਬੇਰੋਜ਼ਗਾਰੀ ਦੀ ਦਰ 7.16 ਫੀਸਦੀ ਸੀ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(CMIE) ਵਲੋਂ ਸੋਮਵਾਰ ਨੂੰ ਇਹ ਡਾਟਾ ਜਾਰੀ ਕੀਤਾ ਗਿਆ ਹੈ। ਇਹ ਡਾਟਾ ਅਰਥਵਿਵਸਥਾ 'ਤੇ ਮੰਦੀ ਦੇ ਪ੍ਰਭਾਵ ਨੂੰ ਦਿਖਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਤੋਂ ਦਸੰਬਰ 2019 ਦੇ ਚਾਰ ਮਹੀਨਿਆਂ 'ਚ ਬੇਰੋਜ਼ਗਾਰੀ ਦੀ ਦਰ 7.5 ਫੀਸਦੀ ਤੱਕ ਸੀ। ਇਸ ਦੇ ਨਾਲ ਹੀ ਬੇਰੋਜ਼ਗਾਰੀ ਦੀ ਦਰ ਅਗਸਤ ਅਤੇ ਅਕਤੂਬਰ 2019 'ਚ 8 ਫੀਸਦੀ ਨੂੰ ਪਾਰ ਕਰ ਗਈ ਸੀ।

ਭਾਰਤੀ ਅਰਥਵਿਵਸਥਾ ਸਾਲ 2019 ਦੇ ਆਖਰੀ ਤਿੰਨ ਮਹੀਨਿਆਂ 'ਚ ਪਿਛਲੇ 6 ਸਾਲਾਂ 'ਚ ਸਭ ਤੋਂ ਵਧ ਸੁਸਤ ਰਫਤਾਰ ਨਾਲ ਵਧੀ ਹੈ। ਵਿਸ਼ਲੇਸ਼ਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਗਲੋਬਲ ਪੱਧਰ 'ਤੇ ਪ੍ਰਕੋਪ ਕਾਰਨ ਏਸ਼ੀਆ ਦੀ ਤੀਜੀ ਵੱਡੀ ਅਰਥਵਿਵਸਥਾ 'ਚ ਅਜੇ ਸੁਸਤੀ ਦਾ ਦੌਰ ਬਰਕਰਾਰ ਰਹਿ ਸਕਦਾ ਹੈ। 

ਪੇਂਡੂ ਖੇਤਰਾਂ 'ਚ ਵੀ ਵਧੀ ਬੇਰੋਜ਼ਾਗਰੀ

CMIE ਦੇ ਡਾਟਾ ਮੁਤਾਬਕ ਪੇਂਡੂ ਖੇਤਰਾਂ ਵਿਚ ਬੇਰੋਜ਼ਗਾਰੀ ਦਰ ਪਿਛਲੇ ਮਹੀਨੇ ਦੇ 5.97 ਫੀਸਦੀ ਦੇ ਮੁਕਾਬਲੇ ਫਰਵਰੀ ਵਿਚ ਵਧ ਕੇ 7.37 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ ਵਿਚ ਇਹ ਪਿਛਲੀ ਦਰ 9.70 ਦੇ ਮੁਕਾਬਲੇ ਡਿੱਗ ਕੇ 8.65 'ਤੇ ਆ ਗਈ ਹੈ।

ਫਰਵਰੀ PMI 8 ਸਾਲ ਦੇ ਉੱਚ ਪੱਧਰ ਤੋਂ ਫਿਸਲਿਆ

ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਫੈਲਣ ਦਾ ਅਸਰ ਫਰਵਰੀ ਮਹੀਨੇ ਦੌਰਾਨ ਭਾਰਤ 'ਚ ਨਿਰਮਾਣ ਗਤੀਵਿਧੀਆਂ 'ਤੇ ਦੇਖਿਆ ਗਿਆ। ਇਸ ਦੌਰਾਨ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ 'ਚ ਕੁਝ ਨਰਮੀ ਦੇਖੀ ਗਈ। ਸੋਮਵਾਰ ਨੂੰ ਜਾਰੀ ਇਕ ਮਹੀਨਾਵਾਰ ਸਰਵੇਖਣ 'ਚ ਇਹ ਕਿਹਾ ਗਿਆ ਹੈ । ਆਈ.ਐਚ.ਐਸ. ਮਾਰਕਿਟ ਇੰਡੀਆ ਦੇ ਨਿਰਮਾਣ ਖੇਤਰ ਦੇ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ(PMI) ਫਰਵਰੀ 2020 'ਚ 54.5 'ਤੇ ਰਿਹਾ। ਇਹ ਅੰਕੜਾ ਜਨਵਰੀ ਦੇ 55.3 ਅੰਕ ਦੇ ਮੁਕਾਬਲੇ ਹੇਠਾਂ ਹੈ। ਜਨਵਰੀ 'ਚ ਇਹ ਪਿਛਲੇ 8 ਸਾਲ 'ਚ ਇਹ ਸਭ ਤੋਂ ਉੱਚਾ ਸੀ। ਇਹ ਲਗਾਤਾਰ 31ਵਾਂ ਮਹੀਨਾ ਹੈ ਜਦੋਂ ਭਾਰਤ 'ਚ ਨਿਰਮਾਣ ਖੇਤਰ ਦਾ PMI 50 ਅੰਕ ਦੇ ਪੱਧਰ ਤੋਂ ਉੱਪਰ ਬਣਿਆ ਹੋਇਆ ਹੈ।


Related News