ਦੇਸ਼ ’ਚ ਬੇਰੋਜ਼ਗਾਰੀ ਦਰ ਦਸੰਬਰ ’ਚ ਵਧ ਕੇ 8.3 ਫੀਸਦੀ ’ਤੇ, ਹਰਿਆਣਾ ’ਚ ਸਭ ਤੋਂ ਉੱਚੀ : CMIE

Tuesday, Jan 03, 2023 - 10:18 AM (IST)

ਦੇਸ਼ ’ਚ ਬੇਰੋਜ਼ਗਾਰੀ ਦਰ ਦਸੰਬਰ ’ਚ ਵਧ ਕੇ 8.3 ਫੀਸਦੀ ’ਤੇ, ਹਰਿਆਣਾ ’ਚ ਸਭ ਤੋਂ ਉੱਚੀ : CMIE

ਮੁੰਬਈ– ਦੇਸ਼ ’ਚ ਬੇਰੋਜ਼ਗਾਰੀ ਦੀ ਦਰ ਸਤੰਬਰ 2022 ’ਚ ਵਧ ਕੇ 8.3 ਫੀਸਦੀ ਦੇ ਉੱਚ ਪੱਧਰ ’ਤੇ ਪਹੁੰਚ ਗਈ। ਇਹ 2022 ’ਚ ਬੇਰੋਜ਼ਗਾਰੀ ਦਰ ਦਾ ਸਭ ਤੋਂ ਉੱਚਾ ਅੰਕੜਾ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਮੁਤਾਬਕ ਨਵੰਬਰ ’ਚ ਬੇਰੋਜ਼ਗਾਰੀ ਦੀ ਦਰ ਅੱਠ ਫੀਸਦੀ ਸੀ ਜਦ ਕਿ ਸਤੰਬਰ ’ਚ ਇਹ ਸਭ ਤੋਂ ਘੱਟ 6.43 ਫੀਸਦੀ ਸੀ। ਉੱਥੇ ਹੀ ਅਗਸਤ ’ਚ ਇਹ 8.28 ਫੀਸਦੀ ’ਤੇ ਸੀ ਜੋ ਇਸ ਸਾਲ ਦਾ ਦੂਜਾ ਸਭ ਤੋਂ ਉੱਚਾ ਅੰਕੜਾ ਹੈ। ਦਸੰਬਰ ’ਚ ਸ਼ਹਿਰੀ ਬੇਰੋਜ਼ਗਾਰੀ ਦਰ 10 ਫੀਸਦੀ ਸੀ। ਉੱਥੇ ਹੀ ਪੇਂਡੂ ਬੇਰੋਜ਼ਗਾਰੀ ਦਰ 7.5 ਫੀਸਦੀ ਸੀ। ਸੂਬਿਆਂ ਦੀ ਗੱਲ ਕਰੀਏ ਤਾਂ ਦਸੰਬਰ ’ਚ ਸਭ ਤੋਂ ਉੱਚੀ 37.4 ਫੀਸਦੀ ਦੀ ਬੇਰੋਜ਼ਗਾਰੀ ਦਰ ਹਰਿਆਣਾ ’ਚ ਵੀ। ਉਸ ਤੋਂ ਬਾਅਦ ਰਾਜਸਥਾਨ (28.5 ਫੀਸਦੀ), ਦਿੱਲੀ (20.8 ਫੀਸਦੀ), ਬਿਹਾਰ (19.1 ਫੀਸਦੀ) ਅਤੇ ਝਾਰਖੰਡ (18 ਫੀਸਦੀ) ਦਾ ਨੰਬਰ ਆਉਂਦਾ ਹੈ।
ਟੀਮਲੀਜ਼ ਸਰਵਿਸਿਜ਼ ਦੀ ਸਹਿ-ਸੰਸਥਾਪਕ ਅਤੇ ਕਾਰਜਕਾਰੀ ਉੱਪ-ਪ੍ਰਧਾਨ ਰਿਤੁਪਰਣਾ ਚਕਰਵਰਤੀ ਨੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਸੀ. ਐੱਮ. ਆਈ. ਈ. ਬੇਰੋਜ਼ਗਾਰੀ ਰਿਪੋਰਟ ਬੁਰੀ ਅਤੇ ਚੰਗੀ ਖਬਰ ਦਾ ਇਕ ‘ਦਿਲਚਸਪ ਗੁਲਦਸਤਾ’ ਹੈ। ਉਨ੍ਹਾਂ ਨੇ ਕਿਹਾ ਕਿ ਜਨਮ ਦਰ ਅਤੇ ਮੌਤ ਦਰ ਅਤੇ ਆਰਥਿਕ ਖੁਸ਼ਹਾਲੀ ਦੇ ਪ੍ਰਮੁੱਖ ਸੰਕੇਤਕਾਂ ਨੂੰ ਦੇਖਦੇ ਹੋਏ ਭਾਰਤ ਲਈ ਚਿੰਤਾਜਨਕ ਭਾਵਨਾਵਾਂ ’ਚੋਂ ਇਕ ਤੱਥ ਇਹ ਹੈ ਕਿ ਕਿਰਤ ਸ਼ਕਤੀ ’ਚ ਵਾਧਾ ਹੌਲੀ ਹੋ ਸਕਦਾ ਹੈ। ਕੁੱਝ ਅਜਿਹਾ ਹੀ ਚੀਨ ਜਾਂ ਯੂਰਪ ਅਤੇ ਹੋਰ ਵਿਕਸਿਤ ਅਰਥਵਿਵਸਥਾਵਾਂ ’ਚ ਹੋਇਆ ਹੈ। ਚੱਕਰਵਰਤੀ ਨੇ ਕਿਹਾ ਕਿ ਡੈਮੋਗ੍ਰਾਫਿਕ ਲਾਭ ਨੇੜਵੇ ਭਵਿੱਖ ’ਚ ਸੰਭਵ ਹੀ ਆਪਣੇ ਅੰਤਿਮ ਸਿਰੇ ’ਤੇ ਪਹੁੰਚ ਸਕਦਾ ਹੈ।
ਉਨਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਸੰਗਠਿਕ ਖੇਤਰ ’ਚ ਨੌਕਰੀਆਂ ਪੈਦਾ ਕਰਨਾ ਕਿੰਨਾ ਜ਼ਰੂਰੀ ਹੈ। ਤਾਂ ਹੀ ਅਸੀਂ ਰੋਜ਼ਗਾਰ ਬਾਜ਼ਾਰ ’ਚ ਸ਼ਮੂਲੀਅਤ ਯਕੀਨੀ ਕਰ ਸਕਦੇ ਹਾਂ। ਸੀ. ਆਈ. ਈ. ਐੱਲ. ਐੱਚ. ਆਰ. ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਅਤ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਦਿੱਤਯ ਨਾਰਾਇਣ ਮਿਸ਼ਰਾ ਨੇ ਕਿਹਾ ਕਿ ਦਸੰਬਰ ’ਚ ਨਵੇਂ ਰੋਜ਼ਗਾਰ ਦੇ ਕੋਈ ਜ਼ਿਕਰਯੋਗ ਮੌਕੇ ਨਹੀਂ ਬਣੇ। ਉਨ੍ਹਾਂ ਨੇ ਕਿਹਾ ਕਿ ਸਤੰਬਰ-ਦਸੰਬਰ ਦੌਰਾਨ ਤਿਓਹਾਰੀ ਸੀਜ਼ਨ ਕਾਰਨ ਖਪਤਕਾਰ ਸਾਮਾਨ, ਵਾਹਨ ਅਤੇ ਵਿੱਤੀ ਸੇਵਾ ਖੇਤਰ ’ਚ ਰੋਜ਼ਗਾਰ ਦੇ ਕਾਫੀ ਮੌਕੇ ਬਣੇ। ਇਨ੍ਹਾਂ ਲਈ ਨਿਯੁਕਤੀਆਂ ਅਗਸਤ-ਸਤੰਬਰ ’ਚ ਕੀਤੀਆਂ ਗਈਆਂ। ਮਹਿੰਗਾਈ ਦਬਾਅ ਕਾਰਨ ਨਿਰਮਾਣ, ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ’ਚ ਰੋਜ਼ਗਾਰ ਦੇ ਮੌਕੇ ਨਹੀਂ ਵਧ ਸਕੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

author

Aarti dhillon

Content Editor

Related News