UN ਨੇ ਘਟਾਇਆ ਭਾਰਤ ਦੀ ਆਰਥਿਕ ਵਾਧੇ ਦਾ ਅਨੁਮਾਨ

Friday, Jan 17, 2020 - 11:05 AM (IST)

UN ਨੇ ਘਟਾਇਆ ਭਾਰਤ ਦੀ ਆਰਥਿਕ ਵਾਧੇ ਦਾ ਅਨੁਮਾਨ

ਨਵੀਂ ਦਿੱਲੀ—ਸੰਯੁਕਤ ਰਾਸ਼ਟਰ ਸੰਘ ਨੇ ਕਿਹਾ ਕਿ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ 'ਚ 5.7 ਫੀਸਦੀ ਰਹਿ ਸਕਦੀ ਹੈ। ਇਹ ਸੰਸਾਰਕ ਬਾਡੀਜ਼ ਦੇ ਪਹਿਲਾਂ ਦੇ ਅਨੁਮਾਨ ਤੋਂ ਘੱਟ ਹੈ। ਸੰਯੁਕਤ ਰਾਸ਼ਟਰ ਦੇ ਇਕ ਅਧਿਐਨ 'ਚ ਕਿਹਾ ਗਿਆ ਕਿ ਕੁਝ ਹੋਰ ਉਭਰਦੇ ਦੇਸ਼ਾਂ 'ਚ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਵਾਧਾ ਦਰ 'ਚ ਇਸ ਸਾਲ ਕੁਝ ਤੇਜ਼ੀ ਆ ਸਕਦੀ ਹੈ।
ਪਿਛਲੇ ਸਾਲ ਸੰਸਾਰਕ ਆਰਥਿਕ ਵਾਧਾ ਦਰ ਸਭ ਤੋਂ ਘੱਟ 2.3 ਫੀਸਦੀ ਰਹਿਣ ਦੇ ਬਾਅਦ ਸੰਯੁਕਤ ਰਾਸ਼ਟਰ ਨੇ ਇਹ ਗੱਲ ਕਹੀ। ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾ (ਡਬਲਿਊ.ਯੂ.ਐੱਸ.ਪੀ.), 2020 ਦੇ ਅਨੁਸਾਰ 2020 'ਚ 2.5 ਫੀਸਦੀ ਵਾਧੇ ਦੀ ਸੰਭਾਵਨਾ ਹੈ ਪਰ ਵਪਾਰ ਤਣਾਅ, ਵਿੱਤੀ ਉਠਾ-ਪਟਕ ਜਾਂ ਭੂ-ਰਾਜਨੀਤਿਕ ਤਣਾਅ ਵਧਣ ਚੀਜ਼ਾਂ ਪਟਰੀ 'ਤੋਂ ਉਤਰ ਸਕਦੀਆਂ ਹਨ। ਭਾਰਤ ਦੇ ਬਾਰੇ 'ਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ 5.7 ਫੀਸਦੀ ਰਹਿ ਸਕਦੀ ਹੈ।
ਬੀਤੇ ਸਾਲ 6.8 ਫੀਸਦੀ ਸੀ ਭਾਰਤ ਦਾ ਜੀ.ਡੀ.ਪੀ. ਵਾਧਾ
ਹਾਲਾਂਕਿ ਡਬਲਿਊ.ਈ.ਐੱਸ.ਪੀ. 2019 'ਚ ਇਸ ਦੇ 7.6 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਸੀ। ਉੱਧਰ ਅਗਲੇ ਵਿੱਤੀ ਸਾਲ 'ਚ ਆਰਥਿਕ ਵਾਧਾ ਦਰ 6.6 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਜਦੋਂਕਿ ਪਹਿਲਾਂ ਇਸ ਦੇ 7.4 ਫੀਸਦੀ ਰਹਿਣ ਦੀ ਗੱਲ ਕਹੀ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਜੀ.ਡੀ.ਪੀ. ਵਾਧਾ ਦਰ ਪਿਛਲੇ ਵਿੱਤੀ ਸਾਲ 'ਚ 6.8 ਫੀਸਦੀ ਰਹੀ।


author

Aarti dhillon

Content Editor

Related News