UltraTech ਸੀਮੈਂਟ ਦਾ ਤੀਜੀ ਤਿਮਾਹੀ ਦਾ ਸ਼ੁੱਧ ਮੁਨਾਫਾ ਵੱਧ ਕੇ ਇੰਨਾ ਰਿਹਾ

Saturday, Jan 23, 2021 - 07:31 PM (IST)

UltraTech ਸੀਮੈਂਟ ਦਾ ਤੀਜੀ ਤਿਮਾਹੀ ਦਾ ਸ਼ੁੱਧ ਮੁਨਾਫਾ ਵੱਧ ਕੇ ਇੰਨਾ ਰਿਹਾ

ਨਵੀਂ ਦਿੱਲੀ- ਕੰਪਨੀਆਂ ਵੱਲੋਂ ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਇਸ ਵਿਚਕਾਰ ਆਦਿੱਤਿਆ ਬਿਰਲਾ ਸਮੂਹ ਦੀ ਕੰਪਨੀ ਅਲਟ੍ਰਾਟੈਕ ਸੀਮੈਂਟ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦਸੰਬਰ 2020 ਵਿਚ 1,584.58 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ।

ਕੰਪਨੀ ਨੇ ਇਹ ਜਾਣਕਾਰੀ ਬੀ. ਐੱਸ. ਈ. ਨੂੰ ਭੇਜੀ ਇਕ ਸੂਚਨਾ ਵਿਚ ਦਿੱਤੀ। ਦੇਸ਼ ਦੀ ਪ੍ਰਮੁੱਖ ਸੀਮੈਂਟ ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 711.17 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। 

ਦਸੰਬਰ ਤਿਮਾਹੀ ਵਿਚ ਕੰਪਨੀ ਦੀ ਸੰਚਾਲਨ ਆਮਦਨ 17.38 ਫ਼ੀਸਦੀ ਵੱਧ ਕੇ 12,254.12 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 10,439.34 ਕਰੋੜ ਰੁਪਏ ਸੀ। ਇਸ ਤਿਮਾਹੀ ਦੌਰਾਨ ਅਲਟ੍ਰਾਟੈਕ ਸੀਮੈਂਟ ਦਾ ਕੁੱਲ ਖ਼ਰਚਾ 6.29 ਫ਼ੀਸਦੀ ਵੱਧ ਕੇ 10,190.03 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 9,611.08 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ਵਿਚ ਕੰਪਨੀ ਦੀ ਵਿਕਰੀ 14 ਫ਼ੀਸਦੀ ਵੱਧ ਕੇ 2.28 ਕਰੋੜ ਟਨ ਰਹੀ।
 


author

Sanjeev

Content Editor

Related News