ਯੂਕਰੇਨ ਯੁੱਧ: US-EU ਨੇ ਰੂਸ ''ਤੇ ਵਧਾਇਆ ਆਰਥਿਕ ਦਬਾਅ , 10 ਰੂਸੀ VTB ਬੈਂਕ ਮੈਂਬਰਾਂ ''ਤੇ ਲਗਾਈ ਪਾਬੰਦੀ
Saturday, Mar 12, 2022 - 03:57 PM (IST)
 
            
            ਨਵੀਂ ਦਿੱਲੀ - ਯੂਕਰੇਨ 'ਤੇ ਹਮਲੇ ਕਾਰਨ ਰੂਸ ਨੂੰ ਸਜ਼ਾ ਦੇਣ ਦੇ ਹੋਰ ਕਦਮਾਂ ਦੇ ਨਾਲ-ਨਾਲ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਹੋਰ ਸਹਿਯੋਗੀ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਰੂਸ 'ਤੇ ਆਪਣਾ ਆਰਥਿਕ ਦਬਾਅ ਵਧਾਇਆ। ਇਨ੍ਹਾਂ ਪਾਬੰਦੀਆਂ ਤਹਿਤ ਰੂਸ ਤੋਂ ਵਿਸ਼ੇਸ਼ ਅਧਿਕਾਰ ਪ੍ਰਾਪਤ ਵਪਾਰ ਅਤੇ ਆਰਥਿਕ ਅਧਿਕਾਰ ਖੋਹ ਲਏ ਜਾਣਗੇ। ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਨਵੀਆਂ ਕਾਰਵਾਈਆਂ ਸਮੂਹਿਕ ਤੌਰ 'ਤੇ ਰੂਸ ਦੀ ਆਰਥਿਕਤਾ ਨੂੰ ਹੋਰ ਦਬਾਅ ਪਾਉਣਗੀਆਂ। ਪਹਿਲਾਂ ਐਲਾਨੀਆਂ ਗਈਆਂ ਅੰਤਰਰਾਸ਼ਟਰੀ ਪਾਬੰਦੀਆਂ ਨੇ ਰੂਬਲ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਸਟਾਕ ਮਾਰਕੀਟ ਨੂੰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਅਮਰੀਕਾ ਨੇ ਘੋਸ਼ਣਾ ਕੀਤੀ ਕਿ ਉਸਨੇ ਰੂਸ ਦੇ ਵੀਟੀਬੀ ਬੈਂਕ ਦੇ ਪ੍ਰਬੰਧਨ ਬੋਰਡ ਦੇ 10 ਮੈਂਬਰਾਂ ਦੇ ਖਿਲਾਫ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ, "ਅੱਜ ਵਿਦੇਸ਼ੀ ਸੰਪੱਤੀ ਕੰਟਰੋਲ ਦਫ਼ਤਰ (OFAC) VTB ਬੈਂਕ ਦੇ ਪ੍ਰਬੰਧਨ ਬੋਰਡ ਵਿੱਚ 10 ਵਿਅਕਤੀਆਂ ਨੂੰ ਪ੍ਰਤਿਬੰਧਿਤ ਕਰ ਰਿਹਾ ਹੈ।" ਇਹਨਾਂ ਵਿੱਚ ਸ਼ਾਮਲ ਹਨ ਓਲਗਾ ਕੋਨਸਟੈਂਟਿਨੋਵਨਾ ਡੇਰਗੁਨੋਵਾ, ਵਾਦਿਮ ਵਲੇਰੀਵਿਚ ਕੁਲਿਕ, ਵਲੇਰੀ ਵੈਸੀਲੀਵਿਚ ਲੁਕਯਾਨੇਨਕੋ, ਅਨਾਤੋਲੀ ਯੂਰੀਏਵਿਚ ਪੇਚਟਨੀਕੋਵ, ਨਤਾਲੀਆ ਜਰਮਨੋਵਨਾ ਡਰਕਸ, ਮੈਕਸਿਮ ਦਿਮਿਤਰੀਵਿਚ ਕੋਂਡਰਾਟੇਨਕੋ, ਅਕਿਰਨ ਰਖਮਾਤੋਵਿਚ ਨੋਰੋਵ, ਸ਼ਿਵਯਤੋਸਲਾਵ ਇਵਗੇਨੀਵਿਚ ਓਸਟ੍ਰੋਵਸਕੀ, ਦਮਿੱਤਰੀ ਵੈਸੀਲੀਵਿਚ ਪਿਆਨੋਵ, ਯੂਰੀ ਨਿਕੋਲਾਵਿਚ ਐਂਡਰੇਸੋਵ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ 7ਵੀਂ ਵਾਰ ਬਣੇ ਪਿਤਾ, ਸੰਤਾਨ ਦਾ ਰੱਖਿਆ ਬਹੁਤ ਹੀ ਅਜੀਬ ਨਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                            