UIDAI ਨੇ ਬਦਲੇ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਨਿਯਮ

Saturday, Nov 09, 2019 - 11:14 AM (IST)

UIDAI ਨੇ ਬਦਲੇ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਨਿਯਮ

ਬਿਜ਼ਨੈੱਸ ਡੈਸਕ—ਆਧਾਰ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਹੈ। ਯੂਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਆਧਾਰ ਕਾਰਡ 'ਚ ਨਾਂ, ਜਨਮ, ਤਾਰੀਕ ਅਤੇ ਜੈਂਡਰ ਬਦਲਾਉਣ ਦਾ ਨਿਯਮ ਬਦਲ ਦਿੱਤਾ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ। ਹੁਣ ਕੋਈ ਵੀ ਵਿਅਕਤੀ ਆਧਾਰ ਕਾਰਡ 'ਚ ਸਿਰਫ ਦੋ ਵਾਰ ਨਾਂ ਬਦਲਵਾ ਸਕਦਾ ਹੈ। ਉੱਧਰ ਜਨਮ ਤਾਰੀਕ ਅਤੇ ਜੈਂਡਰ ਨੂੰ ਲੈ ਕੇ ਬਦਲਾਅ ਹੋਇਆ ਹੈ।

PunjabKesari
ਜਨਮ ਤਾਰੀਕ ਬਦਲਣ ਦਾ ਨਿਯਮ ਸਖਤ
ਯੂ.ਆਈ.ਡੀ.ਏ.ਆਈ. ਨੇ ਆਧਾਰ ਕਾਰਡ 'ਚ ਜਨਮ ਤਾਰੀਕ ਬਦਲਵਾਉਣ ਲਈ ਨਿਯਮ ਸਖਤ ਕਰ ਦਿੱਤਾ ਹੈ। ਇਸ ਦੇ ਮੁਤਾਬਕ ਹੁਣ ਡੀ.ਓ.ਬੀ. ਇਕ ਵਾਰ ਹੀ ਬਦਲ ਸਕਣਗੇ। ਉਹ ਵੀ ਉਦੋਂ ਜਦੋਂ ਵਿਅਕਤੀ ਦੀ ਡੀ.ਓ.ਬੀ. ਆਧਾਰ ਐਨਰੋਲਮੈਂਟ ਦੀ ਤਾਰੀਕ ਤੋਂ 3 ਸਾਲ ਪਹਿਲਾਂ ਜਾਂ ਬਾਅਦ 'ਚ ਪੈਂਦੀ ਹੋਵੇ।
ਇਸ ਸੂਰਤ 'ਚ ਬਦਲ ਸਕਦੇ ਹੋ ਡੀ.ਓ.ਬੀ.
ਜੇਕਰ ਧਾਰਕ ਦੇ ਕਾਰਨ ਐਨਰੋਲਮੈਂਟ ਦੇ ਟਾਈਮ 'ਤੇ ਡੀ.ਓ.ਬੀ. ਪਰੂਫ ਨਹੀਂ ਹੈ ਤਾਂ ਯੂ.ਆਈ.ਡੀ.ਏ.ਆਈ. ਦੇ ਕੋਲ ਜੋ ਤਾਰੀਕ ਦਰਜ ਕਰਵਾਈ ਜਾਵੇਗੀ ਉਸ ਨੂੰ ਘੋਸ਼ਿਤ ਡੀ.ਓ.ਬੀ. ਮੰਨ ਲਿਆ ਜਾਵੇਗਾ। ਪਰ ਧਾਰਕ ਦੇ ਡੀ.ਓ.ਬੀ. ਪਰੂਫ ਦੇਣ 'ਤੇ ਉਸ 'ਚ ਬਦਲਾਅ ਕਰਵਾਇਆ ਜਾ ਸਕੇਗਾ। ਜੇਕਰ ਯੂ.ਆਈ.ਡੀ.ਏ.ਆਈ. ਦੇ ਕੋਲ ਡੀ.ਓ.ਬੀ. ਚ ਵੈਰੀਫਾਈ ਮਾਰਕ ਲੱਗ ਗਿਆ ਹੈ ਤਾਂ ਉਸ ਨੂੰ ਬਦਲ ਸਕਣਗੇ।

PunjabKesari
ਤੈਅ ਲਿਮਿਟ ਦੇ ਬਾਅਦ
ਯੂ.ਆਈ.ਡੀ.ਏ.ਆਈ. ਦੇ ਮੁਤਾਬਕ ਆਧਾਰ ਕਾਰਡ 'ਚ ਜੈਂਡਰ ਬਦਲਣ ਦਾ ਮੌਕਾ ਸਿਰਫ ਇਕ ਵਾਰ ਹੀ ਮਿਲੇਗਾ। ਤੈਅ ਲਿਮਿਟ ਦੇ ਬਾਅਦ ਜੇਕਰ ਤੁਸੀਂ ਨਾਂ, ਡੀ.ਓ.ਬੀ. ਅਤੇ ਜੈਂਡਰ ਬਦਲਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਧਾਰਕ ਨੂੰ ਯੂ.ਆਈ.ਡੀ.ਏ.ਆਈ. ਨਾਲ ਸੰਪਰਕ ਕਰਨਾ ਹੋਵੇਗਾ। ਨਾਲ ਹੀ ਉਸ ਨੂੰ ਬਦਲਣ ਦਾ ਠੋਸ ਕਾਰਨ ਦੱਸਣਾ ਹੋਵੇਗਾ। ਈਮੇਲ ਦੇ ਰਾਹੀਂ ਅਜਿਹੀ ਦਰਖਾਸਤ ਦੇਣ ਦਾ ਪਤਾ   ਹੈ।


author

Aarti dhillon

Content Editor

Related News