ਉਦੈ ਕੋਟਕ ਭਾਰਤੀ ਉਦਯੋਗ ਮੰਡਲ ਸੀ. ਆਈ. ਆਈ. ਦੇ ਮੁਖੀ ਬਣੇ

Wednesday, Jun 03, 2020 - 07:22 PM (IST)

ਉਦੈ ਕੋਟਕ ਭਾਰਤੀ ਉਦਯੋਗ ਮੰਡਲ ਸੀ. ਆਈ. ਆਈ. ਦੇ ਮੁਖੀ ਬਣੇ

ਨਵੀਂ ਦਿੱਲੀ— ਕੋਟਕ ਮਹਿੰਦਰਾ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਉਦੈ ਕੋਟਕ ਨੇ ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਮੁਖੀ ਦਾ ਅਹੁਦਾ ਸੰਭਾਲਿਆ ਹੈ।

ਸੀ. ਆਈ. ਆਈ. ਨੇ ਬੁੱਧਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਕੋਟਕ ਨੇ ਕਿਰਲੋਸਕਰ ਸਿਸਟਮ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਤੇ ਟੋਇਟਾ ਕਿਰਲੋਸਕਰ ਮੋਟਰ ਦੇ ਉਪ ਮੁਖੀ ਵਿਕਰਮ ਕਿਰਲੋਸਕਰ ਦੀ ਜਗ੍ਹਾ ਲਈ ਹੈ। ਬਿਆਨ ਮੁਤਾਬਕ, ਟਾਟਾ ਸਟੀਲ ਲਿਮਟਿਡ ਦੇ ਸੀ. ਈ. ਓ. ਅਤੇ ਪ੍ਰਬੰਧਕ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੂੰ 2020-21 ਲਈ ਸੀ. ਆਈ. ਆਈ. ਦਾ ਮੁਖੀ ਮਨੋਨੀਤ ਕੀਤਾ ਗਿਆ ਹੈ। ਬਜਾਜ ਫਿਨਸਰਵ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਬਜਾਜ ਸੀ. ਆਈ. ਆਈ. ਦੇ ਉਪ ਮੁਖੀ ਚੁਣੇ ਗਏ ਹਨ। ਕੋਟਕ ਦੋ ਦਹਾਕਿਆਂ ਤੋਂ ਸੀ. ਆਈ. ਆਈ. ਨਾਲ ਜੁੜੇ ਹਨ ਅਤੇ ਉਦਯੋਗ ਮੰਡਲ ਨੂੰ ਆਪਣੀ ਸੇਵਾਵਾਂ ਦਿੰਦੇ ਰਹੇ ਹਨ।

ਉਨ੍ਰਾਂ ਨਾਲ ਜੁਡ਼ੀ ਇਕ ਹੋਰ ਖਬਰ ਦੀ ਗੱਲ ਕਰੀਏ ਤਾਂ ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ 'ਚ ਆਪਣੀ 2.83 ਪ੍ਰਤੀਸ਼ਤ ਹਿੱਸੇਦਾਰੀ 6,944 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਇਸ ਵਿਕਰੀ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ 'ਚ ਉਦੈ ਕੋਟਕ ਗਰੁੱਪ ਦੀ ਹਿੱਸੇਦਾਰੀ ਘੱਟ ਕੇ 26.10 ਫੀਸਦੀ ਰਹਿ ਗਈ ਹੈ। ਇਹ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੈ।


author

Sanjeev

Content Editor

Related News