ਉਦੈ ਕੋਟਕ ਨੇ SVB ਸੰਕਟ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਕਿਹਾ- ਇਹ ਤਾਂ ਹੋਣਾ ਹੀ ਸੀ
Saturday, Mar 11, 2023 - 04:30 PM (IST)
ਮੁੰਬਈ : ਕੋਟਕ ਮਹਿੰਦਰਾ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਉਦੈ ਕੋਟਕ ਨੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਸੰਕਟ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਵਿਆਜ ਦਰਾਂ ਵੱਧ ਰਹੀਆਂ ਸਨ, ਉਸ ਨਾਲ ਹਾਦਸਾ ਵਾਪਰਨਾ ਤੈਅ ਸੀ। ਇਸ ਦਿੱਗਜ ਬੈਂਕਰ ਨੇ SVB ਮਾਮਲੇ 'ਤੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਉਦਯੋਗ ਦੇ ਮਾਹਰਾਂ ਨੇ ਬੈਂਕ ਦੀ ਵਿੱਤੀ ਸਿਹਤ ਦੇ ਮਹੱਤਵ ਨੂੰ ਨਜ਼ਰਅੰਦਾਜ਼ ਕੀਤਾ ਹੈ। ਕੋਟਕ ਮਹਿੰਦਰਾ ਬੈਂਕ ਇੰਡੀਆ ਵਿੱਚ ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕਾਂ ਵਿਚੋਂ ਇਕ ਹੈ। ਕੋਟਕ ਨੂੰ ਬੈਂਕਿੰਗ ਸੈਕਟਰ ਦਾ ਚੰਗਾ ਤਜਰਬਾ ਹੈ। ਇਸ ਲਈ ਉਨ੍ਹਾਂ ਦੀ ਪ੍ਰਤਿਕਿਰਿਆ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ-ਅਮਰੀਕਾ ਸੈਮੀਕੰਡਕਟਰ ਸਪਲਾਈ ਚੇਨ ਤੇ ਨਵੀਨਤਾ ਸਾਂਝੇਦਾਰੀ ਤਹਿਤ MOU 'ਤੇ ਕੀਤੇ ਦਸਤਖ਼ਤ
ਜਾਣੋ ਉਦੈ ਕੋਟਕ ਨੇ ਟਵੀਟ 'ਚ ਕੀ ਲਿਖਿਆ
ਕੋਟਕ ਨੇ ਆਪਣੇ ਟਵੀਟ 'ਚ ਲਿਖਿਆ, 'ਅਮਰੀਕਾ ਦੇ ਬੈਂਕਿੰਗ ਖੇਤਰ ਦੀ ਵੱਡੀ ਘਟਨਾ: ਬਾਜ਼ਾਰ, ਵਿਸ਼ਲੇਸ਼ਕ, ਨਿਵੇਸ਼ਕ ਬੈਂਕ ਦੀ ਬੈਲੇਂਸ ਸ਼ੀਟ ਦੀ ਵਿੱਤੀ ਸਥਿਰਤਾ ਨੂੰ ਨਜ਼ਰਅੰਦਾਜ਼ ਕਰਦੇ ਹਨ। ਜਦੋਂ ਇੱਕ ਸਾਲ ਵਿੱਚ ਵਿਆਜ ਦਰਾਂ ਜ਼ੀਰੋ ਤੋਂ 500 bps ਤੱਕ ਵਧਦੀਆਂ ਹਨ, ਤਾਂ ਕਿਤੇ ਨਾ ਕਿਤੇ ਇੱਕ ਦੁਰਘਟਨਾ ਜ਼ਰੂਰ ਵਾਪਰਦੀ ਹੈ।
ਇਹ ਵੀ ਪੜ੍ਹੋ : ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ
ਜਾਣੋ ਕੀ ਹੈ ਮਾਮਲਾ
SVB ਸਿਲੀਕਾਨ ਵੈਲੀ ਵਿੱਚ ਸਟਾਰਟਅੱਪਸ ਲਈ ਇੱਕ ਪ੍ਰਮੁੱਖ ਰਿਣਦਾਤਾ ਹੈ। ਇਸਦੀ ਮੂਲ ਕੰਪਨੀ SVB ਫਾਈਨੈਂਸ਼ੀਅਲ ਗਰੁੱਪ ਨੇ ਆਪਣੀ ਵਿੱਤੀ ਸਥਿਤੀ ਨੂੰ ਉੱਚਾ ਚੁੱਕਣ ਲਈ 2.25 ਅਰਬ ਡਾਲਰ ਦੇ ਸ਼ੇਅਰ ਵੇਚਣ ਦਾ ਐਲਾਨ ਕੀਤਾ ਹੈ। ਇਸ ਕਾਰਨ SVB ਦੇ ਸ਼ੇਅਰ ਦੀ ਕੀਮਤ 60 ਫੀਸਦੀ ਤੱਕ ਡਿੱਗ ਗਈ। ਇਸ ਨਾਲ ਇਸ ਦੇ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ। ਇਸ ਦਾ ਅਸਰ ਅਮਰੀਕਾ ਦੇ ਹੋਰ ਵੱਡੇ ਬੈਂਕਾਂ 'ਤੇ ਵੀ ਦੇਖਣ ਨੂੰ ਮਿਲਿਆ।
ਕਈ ਹੋਰ ਵੱਡੇ ਬੈਂਕਾਂ ਦੇ ਸ਼ੇਅਰ ਵੀ ਡਿੱਗੇ
ਅਮਰੀਕਾ ਦੇ ਚਾਰ ਸਭ ਤੋਂ ਵੱਡੇ ਬੈਂਕਾਂ ਦੇ ਨਿਵੇਸ਼ਕਾਂ ਨੇ ਸ਼ੇਅਰ ਵੇਚੇ ਹਨ। ਇਨ੍ਹਾਂ ਵਿੱਚ ਜੇਪੀ ਮੋਰਗਨ ਚੇਜ਼, ਬੈਂਕ ਆਫ ਅਮਰੀਕਾ, ਸਿਟੀਗਰੁੱਪ ਅਤੇ ਵੇਲਜ਼ ਫਾਰਗੋ ਸ਼ਾਮਲ ਹਨ। ਸ਼ੇਅਰ ਵੇਚਣ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਕਾਫੀ ਗਿਰਾਵਟ ਆ ਗਈ, ਜਿਸ ਕਾਰਨ ਉਨ੍ਹਾਂ ਦਾ ਮੁੱਲ 52 ਅਰਬ ਡਾਲਰ ਘੱਟ ਗਿਆ ਹੈ। ਇਸ ਤੋਂ ਪਹਿਲਾਂ, SVB ਫਾਈਨੈਂਸ਼ੀਅਲ ਗਰੁੱਪ ਨੇ ਕਿਹਾ ਸੀ ਕਿ ਉਸਨੇ 21 ਬਿਲੀਅਨ ਡਾਲਰ ਦੀਆਂ ਆਪਣੀਆਂ ਵਿਕਰੀ ਲਈ ਉਪਲਬਧ (AVS) ਪ੍ਰਤੀਭੂਤੀਆਂ ਵੇਚ ਦਿੱਤੀਆਂ ਹਨ। ਇਸ ਨਾਲ ਉਸ ਨੂੰ 1.8 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਬਜਟ 2023-24 : ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 7.40% ਵਧੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।