ਯੂਕੋ ਬੈਂਕ ਨੂੰ 1552 ਕਰੋੜ ਦਾ ਘਾਟਾ

Tuesday, May 14, 2019 - 04:50 PM (IST)

ਯੂਕੋ ਬੈਂਕ ਨੂੰ 1552 ਕਰੋੜ ਦਾ ਘਾਟਾ

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਯੂਕੋ ਬੈਂਕ ਨੂੰ 1,552 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦੋਂਕਿ ਪਿਛਲੇ ਸਾਲ ਦੀ ਇਸ ਸਮੇਂ 'ਚ ਯੂਕੋ ਬੈਂਕ ਨੂੰ 2,134 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਯੂਕੋ ਬੈਂਕ ਦੀ ਵਿਆਜ ਆਮਦਨ 60 ਫੀਸਦੀ ਵਧ ਕੇ 1,292 ਕਰੋੜ ਰੁਪਏ 'ਤੇ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਯੂਕੋ ਬੈਂਕ ਦੀ ਵਿਆਜ ਆਮਦਨ 808 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੂਕੋ ਬੈਂਕ ਦਾ ਗ੍ਰਾਸ ਐੱਨ.ਪੀ.ਏ. 27.39 ਫੀਸਦੀ ਤੋਂ ਘਟ ਕੇ 25 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੂਕੋ ਬੈਂਕ ਦਾ ਨੈੱਟ ਐੱਨ.ਪੀ.ਏ. 12.48 ਫੀਸਦੀ ਤੋਂ ਘਟ ਕੇ 9.72 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੂਕੋ ਬੈਂਕ ਦਾ ਗ੍ਰਾਸ ਐੱਨ.ਪੀ.ਏ. 31,122 ਕਰੋੜ ਰੁਪਏ ਤੋਂ ਘਟ ਕੇ 29,888 ਕਰੋੜ ਰੁਪਏ ਰਿਹਾ ਹੈ ਜਦੋਂਕਿ ਨੈੱਟ ਐੱਨ.ਪੀ.ਏ. 11,756 ਕਰੋੜ ਰੁਪਏ ਤੋਂ ਘਟ ਕੇ 9,650 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੂਕੋ ਬੈਂਕ ਦੀ ਪ੍ਰੋਵਿਜਨਿੰਗ 1,400 ਕਰੋੜ ਰੁਪਏ ਤੋਂ ਵਧ ਕੇ 2,243 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 2,239 ਕਰੋੜ ਰੁਪਏ ਰਹੀ ਸੀ।


author

Aarti dhillon

Content Editor

Related News