UCO ਬੈਂਕ ਅਤੇ ਸੈਂਟਰਲ ਬੈਂਕ ਨੇ FD ਵਿਆਜ ਦਰਾਂ ''ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ ਬਾਰੇ

Saturday, Feb 12, 2022 - 03:36 PM (IST)

UCO ਬੈਂਕ ਅਤੇ ਸੈਂਟਰਲ ਬੈਂਕ ਨੇ FD ਵਿਆਜ ਦਰਾਂ ''ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ ਬਾਰੇ

ਨਵੀਂ ਦਿੱਲੀ - ਸੈਂਟਰਲ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ ਨੇ ਫਿਕਸਡ ਡਿਪਾਜ਼ਿਟ (FD) ਵਿਆਜ ਦਰਾਂ ਨੂੰ ਸੋਧਿਆ ਹੈ। FD 'ਤੇ ਇਹ ਨਵੀਆਂ ਦਰਾਂ 10 ਫਰਵਰੀ 2022 ਤੋਂ ਲਾਗੂ ਹਨ। ਇਹ ਦਰਾਂ 2 ਕਰੋੜ ਰੁਪਏ ਤੋਂ ਘੱਟ ਰਕਮ 'ਤੇ ਲਾਗੂ ਹੈ।

ਸੈਂਟਰਲ ਬੈਂਕ ਆਫ ਇੰਡੀਆ ਦੀ ਵੈੱਬਸਾਈਟ ਮੁਤਾਬਕ ਬੈਂਕ 'ਚ ਜਮ੍ਹਾ ਕਰਾਉਣ ਵਾਲੇ ਗਾਹਕ ਹੁਣ ਵੱਖ-ਵੱਖ ਮਿਆਦਾਂ 'ਚ 2.75 ਫੀਸਦੀ ਤੋਂ 5.15 ਫੀਸਦੀ ਦੀ ਦਰ ਨਾਲ ਵਿਆਜ ਵਸੂਲ ਸਕਣਗੇ। ਹੁਣ 7-14 ਦਿਨਾਂ ਦੀ ਮਿਆਦ, 13-45 ਦਿਨਾਂ ਦੇ ਵਿਚਕਾਰ ਜਮ੍ਹਾਂ ਰਕਮਾਂ 'ਤੇ ਵਿਆਜ ਦਰਾਂ ਕ੍ਰਮਵਾਰ 2.75 ਫੀਸਦੀ ਅਤੇ 2.90 ਫੀਸਦੀ ਹਨ। 45-90 ਦਿਨਾਂ ਦੇ ਵਿਚਕਾਰ ਜਮ੍ਹਾਂ ਰਕਮਾਂ 'ਤੇ 3.25 ਪ੍ਰਤੀਸ਼ਤ ਵਿਆਜ ਮਿਲੇਗਾ, 91-179 ਦਿਨਾਂ ਵਿੱਚ ਮਿਆਦ ਪੂਰੀ ਹੋਣ ਵਾਲੀ ਜਮ੍ਹਾਂ ਰਕਮ 'ਤੇ 3.80 ਪ੍ਰਤੀਸ਼ਤ ਵਿਆਜ ਮਿਲੇਗਾ।

ਇਸੇ ਤਰ੍ਹਾਂ 180 ਤੋਂ 364 ਦਿਨਾਂ 'ਚ ਮਿਆਦ ਪੂਰੀ ਹੋਣ ਵਾਲੀ ਜਮ੍ਹਾ 'ਤੇ ਹੁਣ 4.25 ਫੀਸਦੀ ਵਿਆਜ ਮਿਲੇਗਾ। ਸੈਂਟਰਲ ਬੈਂਕ ਆਫ ਇੰਡੀਆ ਹੁਣ 1 ਸਾਲ ਤੋਂ 2 ਸਾਲ ਤੋਂ ਘੱਟ ਦੇ ਡਿਪਾਜ਼ਿਟ 'ਤੇ 5 ਫੀਸਦੀ ਅਤੇ 2 ਸਾਲ ਤੋਂ 5 ਸਾਲ ਤੋਂ ਘੱਟ ਦੀ ਡਿਪਾਜ਼ਿਟ 'ਤੇ 5.10 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ 5 ਸਾਲ ਤੋਂ 10 ਸਾਲ ਤੱਕ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾ 'ਤੇ ਹੁਣ 5.15 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।

ਯੂਕੋ ਬੈਂਕ

ਯੂਕੋ ਬੈਂਕ  ਦੀ  1 ਤੋਂ 3 ਸਾਲਾਂ ਦੇ ਵਿਚਕਾਰ ਮੈਚਿਓਰ ਹੋਣ ਵਾਲੇ 2 ਕਰੋੜ ਰੁਪਏ ਤੋਂ ਘੱਟ ਦੇ ਡਿਪਾਜ਼ਿਟ 'ਤੇ ਅਧਿਕਤਮ 5.10 ਪ੍ਰਤੀਸ਼ਤ  ਵਿਆਜ ਦਰ ਉਪਲਬਧ ਹੋਵੇਗੀ। ਸੀਨੀਅਰ ਨਾਗਰਿਕਾਂ ਲਈ ਵਿਆਜ ਦਰ 5.60 ਪ੍ਰਤੀਸ਼ਤ ਹੈ। 3 ਸਾਲ ਤੋਂ ਵੱਧ ਅਤੇ 5 ਸਾਲ ਤੋਂ ਘੱਟ ਦੇ ਕਾਰਜਕਾਲ ਲਈ ਸੀਨੀਅਰ ਨਾਗਰਿਕਾਂ ਨੂੰ ਵਿਆਜ ਦਰਾਂ 5.30 ਫੀਸਦੀ ਅਤੇ 5.80 ਫੀਸਦੀ ਹਨ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਪਣੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਰੈਪੋ ਅਤੇ ਰਿਵਰਸ ਰੈਪੋ ਦਰਾਂ ਵਿਚ ਕੋਈ ਬਦਲਾਅ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਰੈਪੋ ਅਤੇ ਰਿਵਰਸ ਦਰ ਕ੍ਰਮਵਾਰ 4 ਪ੍ਰਤੀਸ਼ਤ ਅਤੇ 3.35 ਪ੍ਰਤੀਸ਼ਤ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News