ਕੈਬ ਕੰਪਨੀ ਕਰੀਮ ਨੂੰ 3.1 ਅਰਬ ਡਾਲਰ ''ਚ ਖਰੀਦੇਗੀ ਉਬੇਰ

Tuesday, Mar 26, 2019 - 07:53 PM (IST)

ਕੈਬ ਕੰਪਨੀ ਕਰੀਮ ਨੂੰ 3.1 ਅਰਬ ਡਾਲਰ ''ਚ ਖਰੀਦੇਗੀ ਉਬੇਰ

ਦੁਬਈ-ਕੈਬ ਸੇਵਾ ਦੇਣ ਵਾਲੀ ਕੰਪਨੀ ਉਬੇਰ ਪੱਛਮ ਏਸ਼ੀਆ 'ਚ ਆਪਣੀ ਮੁਕਾਬਲੇਬਾਜ਼ ਕੰਪਨੀ ਕਰੀਮ ਦੀ ਅਕਵਾਇਰਮੈਂਟ ਕਰੇਗੀ। ਇਹ ਸੌਦਾ 3.1 ਅਰਬ ਡਾਲਰ 'ਚ ਹੋ.ਵੇਗਾ। ਦੋਵੇਂ ਕੰਪਨੀਆਂ ਨੇ ਇਸ ਦਾ ਐਲਾਨ ਕੀਤਾ। ਸੌਦੇ ਦੇ ਤਹਿਤ ਕਰੀਮ, ਉਬੇਰ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਹੋਵੇਗੀ ਪਰ ਸੁਤੰਤਰ ਰੂਪ ਨਾਲ ਸੰਚਾਲਨ ਕਰੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਉਬੇਰ 1.4 ਅਰਬ ਡਾਲਰ ਦਾ ਨਕਦ ਭੁਗਤਾਨ ਕਰੇਗੀ ਅਤੇ ਬਾਕੀ ਬਚੇ 1.7 ਅਰਬ ਡਾਲਰ ਤਬਦੀਲਣਯੋਗ ਨੋਟ ਦੇ ਰੂਪ 'ਚ ਦੇਵੇਗੀ।


author

Karan Kumar

Content Editor

Related News