ਉਬੇਰ ਨੂੰ ਮਹਿੰਗੀ ਪਈ ‘ਬਾਈਕ ਦੀ ਸਵਾਰੀ’, ਕੰਪਨੀ ਨੂੰ ਪਿਆ 7000 ਕਰੋੜ ਦਾ ਘਾਟਾ

Thursday, Nov 15, 2018 - 11:13 PM (IST)

ਉਬੇਰ ਨੂੰ ਮਹਿੰਗੀ ਪਈ ‘ਬਾਈਕ ਦੀ ਸਵਾਰੀ’, ਕੰਪਨੀ ਨੂੰ ਪਿਆ 7000 ਕਰੋੜ ਦਾ ਘਾਟਾ

ਨਵੀਂ ਦਿੱਲੀ-ਟੈਕਸੀ ਅਤੇ ਹੋਰ ਸੇਵਾਵਾਂ ਦੇਣ ਵਾਲੀ ਕੰਪਨੀ ਉਬੇਰ ਨੂੰ ‘ਬਾਈਕ ਦੀ ਸਵਾਰੀ’ ਕਰਨੀ ਇੰਨੀ ਮਹਿੰਗੀ ਪੈ ਗਈ ਕਿ ਕੰਪਨੀ ਨੂੰ 1 ਬਿਲੀਅਨ ਡਾਲਰ ਯਾਨੀ ਕੁਲ 7000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਕੰਪਨੀ ਕੁੱਝ ਸਮੇਂ ਤੋਂ ਬਾਈਸਾਈਕਲ, ਸਕੂਟਰ ਅਤੇ ਸ਼ਿਪਮੈਂਟ ਖੇਤਰ ’ਚ ਨਿਵੇਸ਼ ਕਰਨ ’ਤੇ ਜ਼ੋਰ ਦੇ ਰਹੀ ਹੈ, ਜਿਸ ਕਾਰਨ ਕੰਪਨੀ ਨੂੰ ਇੰਨਾ ਨੁਕਸਾਨ ਝੱਲਣਾ ਪਿਆ ਹੈ। ਉਬੇਰ ਹੁਣ ਤੱਕ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਇਸ ਦਾ ਮਾਲੀਆ 1 ਸਾਲ ’ਚ 38 ਫ਼ੀਸਦੀ ਵਧ ਕੇ 22.55 ਬਿਲੀਅਨ ਡਾਲਰ ਪਹੁੰਚ ਗਿਆ ਹੈ। ਉਬੇਰ ਦੀ ਬੁਕਿੰਗ 12.7 ਅਰਬ ਡਾਲਰ ਸੀ ਜੋ ਪਿਛਲੀ ਤਿਮਾਹੀ ’ਚ 6 ਫ਼ੀਸਦੀ ਅਤੇ 1 ਸਾਲ ਪਹਿਲਾਂ 41 ਫ਼ੀਸਦੀ ਸੀ। ਉਬੇਰ ਕੰਪਨੀ ਨੇ ਗਰਾਸ ਬੁਕਿੰਗ ਤੋਂ 12.7 ਬਿਲੀਅਨ ਕਮਾਏ ਹਨ।

2016 ਦੇ ਅੰਤ ’ਚ ਉਬੇਰ ਦੀ ਬੁਕਿੰਗ ’ਚ ਵਾਧਾ 30 ਫ਼ੀਸਦੀ ਤੱਕ ਪਹੁੰਚ ਗਿਆ। ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ’ਚ ਬੁਕਿੰਗ ਦਾ ਵਾਧਾ ਇਕਾਈ ਅੰਕਾਂ ’ਚ ਫਿਸਲ ਗਿਆ। ਉਬੇਰ ਕੰਪਨੀ ਬਾਈਸਾਈਕਲ, ਸਕੂਟਰ ਅਤੇ ਮਾਲ ਢੋਹਣ ਵਾਲੇ ਖੇਤਰਾਂ ’ਚ ਨਿਵੇਸ਼ ਕਰਨ ਬਾਰੇ ਵਿਸਥਾਰ ਨਾਲ ਸੋਚ ਰਹੀ ਹੈ। ਉਬੇਰ ਦਾ ਮੰਨਣਾ ਹੈ ਕਿ 76 ਬਿਲੀਅਨ ਦੀ ਕੀਮਤ ਵਾਲੀ ਇਸ ਕੰਪਨੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਨ੍ਹਾਂ ਖੇਤਰਾਂ ’ਚ ਨਿਵੇਸ਼ ਕਰਨਾ ਬਹੁਤ ਜ਼ਰੂਰੀ ਹੈ। ਇਹ ਕਾਫ਼ੀ ਲਾਭਦਾਇਕ ਸਿੱਧ ਹੋ ਸਕਦਾ ਹੈ।

ਉਬੇਰ ਆਪਣੇ ਗਾਹਕਾਂ  ਨਾਲ ਵੱਖਰੇ ਢੰਗ ਨਾਲ ਪੇਸ਼ ਆਉਣ ਦੀ ਸੋਚ ਰਹੀ ਹੈ। ਉਬੇਰ ਵੱਲੋਂ ਆਪਣੇ ਕਾਰੋਬਾਰ ਨੂੰ ਹੋਰ ਵਿਕਸਿਤ ਕਰਨ ਲਈ ‘ਉਬੇਰ ਈਟਸ’, ਰਾਈਡ ਪਾਸ ਐਂਡ ਡਰੋਨ ਫੂਡ’ ਵਰਗੇ ਪ੍ਰਾਜੈਕਟ ਵੀ ਸ਼ੁਰੂ ਕਰਨ ਦੀ ਸੋਚ ਰਹੀ ਹੈ। ਉਬੇਰ ਦੇ ਸੀ. ਈ. ਓ. ਦਾਰਾ ਖੋਸਰੋਹਾਹੀ ਕਹਿੰਦੇ ਹਨ ਕਿ ਜੇਕਰ ਸੈਲਫ ਡਰਾਈਵਿੰਗ ਦੇ ਪ੍ਰਾਜੈਕਟ ਨੂੰ ਵੀ ਸਫਲਤਾ ਮਿਲਦੀ ਹੈ ਤਾਂ ਡਰਾਈਵਰ ਦੀ ਜ਼ਰੂਰਤ ਖਤਮ ਹੋ ਸਕਦੀ ਹੈ।


Related News