ਨਿਵੇਸ਼ਕਾਂ ਦੇ ਜ਼ਬਰਦਸਤ ਵਿਰੋਧ ਦੇ ਦੌਰਾਨ ਉਬੇਰ ਦੇ CEO ਨੇ ਦਿੱਤਾ ਅਸਤੀਫਾ
Wednesday, Jun 21, 2017 - 01:52 PM (IST)
ਨਿਊਯਾਰਕ—ਦੁਨੀਆ ਦੀ ਸਭ ਤੋਂ ਵੱਡੀ ਐਪ ਬੈਸਡ ਕੈਬ ਪ੍ਰੋਵਾਈਡ ਉਬੇਰ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਟ੍ਰੈਵਿਸ ਕੈਲਾਨਿਕ ਨੇ ਅਸਤੀਫਾ ਦੇ ਦਿੱਤਾ ਹੈ। ਪਿਛਲੇ ਦਿਨੀਂ ਟ੍ਰੈਵਿਸ ਕੈਲਾਨਿਕ 'ਤੇ ਉਬੇਰ ਦੇ ਦਫਤਰ 'ਚ ਯੌਨ ਉਤਪੀੜਨ, ਭੇਦਭਾਵ ਅਤੇ ਗਲਤ ਵਿਵਹਾਰ ਦੇ ਮਾਮਲਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲੱਗਿਆ ਸੀ। ਜਿਸ ਤੋਂ ਬਾਅਦ ਉਹ ਛੁੱਟੀ 'ਤੇ ਚਲੇ ਗਏ ਸਨ ਅਤੇ ਹੁਣ ਉਨ੍ਹਾਂ ਦੇ ਕੰਪਨੀ ਛੱਡਣ ਦੀ ਖਬਰ ਆ ਗਈ ਹੈ।
ਉਬੇਰ ਦੇ ਦਫਤਰ 'ਚ ਯੌਨ ਉਤਪੀੜਣ, ਭੇਦਭਾਵ ਅਤੇ ਗਲਤ ਵਿਵਹਾਰ ਦੇ ਮਾਮਲਿਆਂ ਨੂੰ ਨਜ਼ਰ ਅੰਦਾਜ਼ ਕਰਨ ਦੇ ਮਾਮਲੇ 'ਚ ਸੀਈਓ ਟ੍ਰੈਵਿਸ ਕੈਲਾਨਿਕ ਨੂੰ ਸ਼ੇਅਰ ਹੋਲਡਰਾਂ ਦਾ ਵਿਰੋਧ ਝੱਲਣਾ ਪੈ ਰਿਹਾ ਸੀ। ਇਸ ਦੌਰਾਨ ਖਬਰਾਂ ਮੁਤਾਬਕ ਬੁੱਧਵਾਰ ਸਵੇਰੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੇ ਕੰਪਨੀ ਛੱਡ ਦਿੱਤੀ ਹੈ। ਇਸ ਤੋਂ ਪਹਿਲਾਂ ਖਬਰ ਦਿੱਤੀ ਸੀ ਕਿ ਕੰਪਨੀ ਦੇ ਵਰਕ ਕਲਚਰ ਖਰਾਬ ਹੋਣ ਦਾ ਭੁਗਤਾਨ ਕੈਲਾਨਿਕ ਦੇ ਇਕ ਸਪਿਹਸਲਾਰ ਨੂੰ ਵੀ ਭੁਗਤਨਾ ਪੈ ਸਕਦਾ ਹੈ।
ਨਿਵੇਸ਼ਕਾਂ ਨੇ ਟ੍ਰੈਵਿਸ ਨੂੰ ਅਹੁਦਾ ਛੱਡਣ ਲਈ ਕਿਹਾ
ਮੀਡੀਆ ਰਿਪੋਰਟ ਮੁਤਾਬਕ ਕੈਲਾਨਿਕ ਦੇ ਛੁੱਟੀ 'ਤੇ ਜਾਣ ਤੋਂ ਬਾਅਦ ਕੰਪਨੀ ਦੇ ਵੱਡੇ-ਵੱਡੇ ਨਿਵੇਸ਼ਕਾਂ ਦੇ ਵਿਚਕਾਰ ਗਹਿਮਾ-ਗਹਮੀ ਦਾ ਮਾਹੌਲ ਬਣ ਗਿਆ ਸੀ। 5 ਨਿਵੇਸ਼ਕਾਂ ਨੇ ਕੈਲਾਨਿਕ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਸੀ। ਵੇਂਚਰ ਕੈਪੀਟਲ ਫਰਮ ਬੇਂਚਮਾਰਕ ਨੇ ਕੈਲਾਨਿਕ ਦਾ ਜ਼ਬਰਦਸਤ ਵਿਰੋਧ ਕੀਤਾ। 12 ਜੂਨ ਨੂੰ ਖਬਰ ਆਈ ਸੀ ਕਿ ਬੋਰਡ ਨੇ ਟਾਪ ਅਫਸਰ ਏਮਿਲ ਮਾਈਕਲ ਨੂੰ ਨੌਕਰੀ ਨੂੰ ਹਟਾਉਣ ਤੋਂ ਗੱਲ ਚੱਲ ਰਹੀ ਹੈ।
ਕੈਲਾਨਿਕ ਨੇ ਜਾਰੀ ਕੀਤਾ ਬਿਆਨ
ਕੈਲਾਨਿਕ ਨੇ ਕਿਹਾ ਕਿ ਮੈਂ ਦੁਨੀਆ 'ਚ ਕਿਸੇ ਵੀ ਚੀਜ਼ ਤੋਂ ਜ਼ਿਆਦਾ ਉਬੇਰ ਨਾਲ ਪਿਆਰ ਕਰਦਾ ਹਾਂ ਅਤੇ ਮੇਰੇ ਵਿਅਕਤੀਗਤ ਜੀਵਨ ਦੇ ਇਸ ਮੁਸ਼ਕਿਲ ਸਮੇਂ 'ਚ ਮੈਂ ਨਿਵੇਸ਼ਕਾਂ ਦੇ ਅਹੁਦਾ ਛੱਡਣ ਦੇ ਅਨੁਰੋਧ ਨੂੰ ਸਵੀਕਾਰ ਕਰ ਰਿਹਾ ਹਾਂ ਤਾਂ ਜੋ ਉਬੇਰ ਵਾਪਸ ਉਭਰ ਸਕੇ ਨਾ ਕਿ ਦੂਜੇ ਝਗੜਿਆਂ 'ਚ ਫਸੀ ਰਹੇ।
