ਬਿਨਾਂ ਸਬਸਿਡੀ ਵਾਲੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਨੂੰ ਲੱਗਾ ਝਟਕਾ

01/06/2020 6:01:50 PM

ਨਵੀਂ ਦਿੱਲੀ — ਦੋਪਹੀਆ ਇਲੈਕਟ੍ਰਿਕ ਵਾਹਨ ਵਿਨਿਰਮਾਤਾ ਸਰਕਾਰੀ ਸਬਸਿਡੀ ਤੋਂ ਬਿਨਾਂ ਬਾਜ਼ਾਰ ’ਚ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਫੇਮ-2 ਯੋਜਨਾ ਉਮੀਦ ਮੁਤਾਬਕ ਨਤੀਜੇ ਨਹੀਂ ਦੇ ਸਕੀ ਹੈ। ਇਲੈਕਟ੍ਰਿਕ ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਮੈਨੂਫੈਕਚਰਰਜ਼ ਆਫ ਇਲੈਕਟ੍ਰਿਕ ਵ੍ਹੀਕਲਸ (ਐੱਸ. ਐੱਮ. ਈ. ਵੀ.) ਦਾ ਇਹ ਕਹਿਣਾ ਹੈ । ਐੱਸ. ਐੱਮ. ਈ. ਵੀ. ਨੇ ਕਿਹਾ ਕਿ ਇਲੈਕਟ੍ਰਿਕ ਮੋਬਿਲਟੀ ਨੂੰ ਉਤਸ਼ਾਹ ਦੇਣ ਵਾਲੀ ਫੇਮ-2 ਯੋਜਨਾ ਆਪਣੇ ਉਦੇਸ਼ਾਂ ਨੂੰ ਹਾਸਲ ਕਰਨ ਵਿਚ ਅਸਫਲ ਰਹੀ ਹੈ।

ਐੱਸ. ਐੱਮ. ਈ. ਵੀ. ਦੇ ਮਹਾਨਿਰਦੇਸ਼ਕ ਸੋਹਿੰਦਰ ਗਿੱਲ ਨੇ ਕਿਹਾ ਕਿ ਫੇਮ-2 ਨੂੰ ਜਦੋਂ 1 ਅਪ੍ਰੈਲ, 2019 ਤੋਂ ਸ਼ੁਰੂ ਕੀਤਾ ਗਿਆ ਤਾਂ ਉਦਯੋਗ ਨੂੰ ਝਟਕਾ ਲੱਗਾ ਸੀ। ਉਸ ਸਮੇਂ ਉਦਯੋਗ ਨੇ ਟਿਕੇ ਰਹਿਣ ਦਾ ਤਰੀਕਾ ਲੱਭਿਆ ਅਤੇ ਘੱਟ ਤੋਂ ਮੱਧ ਰਫ਼ਤਾਰ ਦੇ ਵਾਹਨਾਂ ਦੀ ਵਿਕਰੀ ਸ਼ੁਰੂ ਕੀਤੀ। ਅਜਿਹੇ ਵਾਹਨਾਂ ਨੂੰ ਉਤਸ਼ਾਹ ਨਹੀਂ ਦਿੱਤਾ ਜਾਂਦਾ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਗਿੱਲ ਨੇ ਕਿਹਾ, ਜਦੋਂ ਫੇਮ-2 ਨੂੰ ਲਾਗੂ ਕੀਤਾ ਗਿਆ ਤਾਂ ਉਦਯੋਗ ਨੂੰ ਝਟਕਾ ਲੱਗਾ।

ਲੋਕ ਹੁਣ ਬਿਨਾਂ ਸਰਕਾਰੀ ਸਹਾਇਤਾ ਦੇ ਹੀ ਕਾਰੋਬਾਰ ਵਿਚ ਟਿਕੇ ਰਹਿਣਾ ਸਿੱਖ ਰਹੇ ਹਨ। ਇਕ ਸਾਲ ਪਹਿਲਾਂ ਜਦੋਂ ਫੇਮ-1 ਯੋਜਨਾ ਲਾਗੂ ਹੋਈ ਸੀ ਤਾਂ ਇਹ ਵਿਕਰੀ 48,671 ਇਕਾਈ ਰਹੀ ਸੀ। ਇਸਦੇ ਉਲਟ ਉਦਯੋਗ ਦੇ ਅਨੁਮਾਨ ਮੁਤਾਬਕ ਬਿਨਾਂ ਸਬਸਿਡੀ ਵਾਲੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 49,000 ਇਕਾਈ ਰਹੀ। ਜਦੋਂ ਕਿ ਇਕ ਸਾਲ ਪਹਿਲਾਂ ਫੇਮ-1 ਯੋਜਨਾ ਵਿਚ ਇਹ ਵਿਕਰੀ 10 ਹਜ਼ਾਰ ਇਕਾਈ ਦੀ ਰਹੀ ਸੀ। ਗਿੱਲ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਹੁਣ ਕਈ ਕੰਪਨੀਆਂ ਜ਼ਿਆਦਾ ਨੁਕਸਾਨ ਉਠਾ ਰਹੀਆਂ ਹਨ।


Related News