DHFL ਦੀਆਂ ਦੋ ਬੀਮਾ ਕੰਪਨੀਆਂ ਨੂੰ ਕੋਈ ਸਮੱਸਿਆ ਨਹੀਂ : ਇਰਡਾ
Saturday, Dec 07, 2019 - 09:51 PM (IST)

ਮੁੰਬਈ (ਇੰਟ.)-ਕਰਜ਼ੇ ਦੇ ਸੰਕਟ ’ਚ ਫਸੀ ਦੀਵਾਨ ਹਾਊਸਿੰਗ ਫਾਈਨਾਂਸ (ਡੀ. ਐੱਚ. ਐੱਫ. ਐੱਲ.) ਦੀਆਂ ਦੋ ਸਹਿਯੋਗੀ ਬੀਮਾ ਇਕਾਈਆਂ ’ਤੇ ਮੌਜੂਦਾ ਦੀਵਾਲਾ ਕਾਰਵਾਈ ਦਾ ਅਸਰ ਪੈਣ ਦਾ ਖਦਸ਼ਾ ਨਹੀਂ ਹੈ। ਇਸ ਦੀ ਜਾਣਕਾਰੀ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਚੇਅਰਮੈਨ ਐੱਸ. ਸੀ. ਖੁੰਟਿਆ ਨੇ ਦਿੱਤੀ।
ਖੁੰਟਿਆ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਕੋਲ ਲੋੜੀਂਦਾ ਪੈਸਾ ਹੈ। ਉਨ੍ਹਾਂ ਬੀਮਾ ਕੰਪਨੀਆਂ ਨੂੰ ਦੀਵਾਲੀਆ ਹੋ ਚੁੱਕੀ ਡੀ. ਐੱਚ. ਐੱਫ. ਐੱਲ. ਨੂੰ ਦਿੱਤੇ ਗਏ ਕਰਜ਼ੇ ਨੂੰ ਵੱਟੇ ਖਾਤੇ ’ਚ ਪਾਉਣ ਲਈ ਕਿਹਾ। ਆਈ. ਐੱਲ. ਐਂਡ ਐੱਫ. ਐੱਸ. ਕੇਸ ’ਚ ਵੀ ਬੀਮਾ ਕੰਪਨੀਆਂ ਨੇ ਅਜਿਹਾ ਹੀ ਕੀਤਾ ਸੀ। ਡੀ. ਐੱਚ. ਐੱਫ. ਐੱਲ. ਨੇ 3 ਦਸੰਬਰ ਨੂੰ ਦੀਵਾਲਾ ਕਾਰਵਾਈ ਨੂੰ ਸਵੀਕਾਰ ਕੀਤਾ ਸੀ। ਇਸ ਦੇ ਦੋ ਜੁਆਇੰਟ ਵੈਂਚਰ ਹਨ। ਇਨ੍ਹਾਂ ਦੇ ਨਾਂ ਡੀ. ਐੱਚ. ਐੱਫ. ਐੱਲ. ਪ੍ਰਾਮੇਰਿਕਾ ਲਾਈਫ ਇੰਸ਼ੋਰੈਂਸ ਅਤੇ ਡੀ. ਐੱਚ. ਐੱਫ. ਐੱਲ. ਜਨਰਲ ਇੰਸ਼ੋਰੈਂਸ ਹਨ।