Elon Musk ਨੇ ਦਿੱਤਾ ਝਟਕਾ, ਅੱਜ ਤੋਂ Twitter 'ਤੇ ਨਹੀਂ ਦਿਸਣਗੇ ਫ੍ਰੀ ਵਾਲੇ ਬਲੂ ਟਿੱਕ, ਕੰਪਨੀ ਨੇ ਬੰਦ ਕੀਤੀ ਸਰਵਿਸ

Friday, Apr 21, 2023 - 05:36 AM (IST)

Elon Musk ਨੇ ਦਿੱਤਾ ਝਟਕਾ, ਅੱਜ ਤੋਂ Twitter 'ਤੇ ਨਹੀਂ ਦਿਸਣਗੇ ਫ੍ਰੀ ਵਾਲੇ ਬਲੂ ਟਿੱਕ, ਕੰਪਨੀ ਨੇ ਬੰਦ ਕੀਤੀ ਸਰਵਿਸ

ਗੈਜੇਟ ਡੈਸਕ : ਅੱਜ ਤੋਂ ਟਵਿੱਟਰ 'ਤੇ ਫ੍ਰੀ ਵਾਲੇ ਬਲੂ ਟਿੱਕ ਦਿਖਾਈ ਨਹੀਂ ਦੇਣਗੇ ਕਿਉਂਕਿ ਕੰਪਨੀ ਨੇ ਪੁਰਾਤਨ ਪ੍ਰਮਾਣਿਤ ਖਾਤਿਆਂ (Legacy Verified Account) ਤੋਂ ਬਲੂ ਟਿੱਕ ਨੂੰ ਹਟਾ ਦਿੱਤਾ ਹੈ। ਐਲਨ ਮਸਕ ਨੇ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। 12 ਅਪ੍ਰੈਲ ਨੂੰ ਇਕ ਟਵੀਟ ਵਿੱਚ ਟਵਿੱਟਰ ਦੇ ਬੌਸ ਨੇ ਕਿਹਾ ਸੀ ਕਿ ਫ੍ਰੀ ਸੇਵਾ 20 ਅਪ੍ਰੈਲ ਤੋਂ ਬੰਦ ਹੋ ਜਾਵੇਗੀ। ਮਤਲਬ ਮੁਫ਼ਤ 'ਚ ਬਲੂ ਟਿੱਕ ਲੈਣ ਵਾਲਿਆਂ ਦੀ ਵੈਰੀਫਿਕੇਸ਼ਨ ਖਤਮ ਹੋ ਜਾਵੇਗੀ, ਜੇਕਰ ਤੁਸੀਂ ਬਲੂ ਟਿੱਕ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਬੇਰਹਿਮੀ ਦੀ ਹੱਦ ਪਾਰ! ਖਾਣ ਲਈ ਧੁੱਪ ਦਿੰਦੇ ਸਨ ਮਾਪੇ, ਭੁੱਖ ਨਾਲ ਤੜਫ-ਤੜਫ ਮਰਿਆ ਇਕ ਮਹੀਨੇ ਦਾ ਮਾਸੂਮ

ਬਲੂ ਟਿੱਕ ਲਈ ਪੇਡ ਸਬਸਕ੍ਰਿਪਸ਼ਨ ਚਾਰਜ (ਲਗਭਗ 650 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਲੀਗੇਸੀ ਵੈਰੀਫਾਈਡ ਅਕਾਊਂਟ ਪੁਰਾਣੇ ਬਲੂ ਟਿੱਕ ਵਾਲੇ ਖਾਤੇ ਨੂੰ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਹੁਣ ਸਿਰਫ ਬਲੂ ਸਬਸਕ੍ਰਿਪਸ਼ਨ ਖਰੀਦਣ ਵਾਲੇ ਯੂਜ਼ਰਸ ਨੂੰ ਬਲੂ ਟਿੱਕ ਮਿਲੇਗਾ। ਪਹਿਲਾਂ ਇਸ ਲਈ ਕੋਈ ਚਾਰਜ ਨਹੀਂ ਦੇਣਾ ਪੈਂਦਾ ਸੀ ਪਰ ਜਦੋਂ ਤੋਂ ਮਸਕ ਟਵਿਟਰ ਦੇ ਨਵੇਂ ਬੌਸ ਬਣੇ ਹਨ, ਉਨ੍ਹਾਂ ਨੇ ਇਸ ਵਿੱਚ ਕਈ ਬਦਲਾਅ ਕੀਤੇ ਹਨ।

PunjabKesari

ਇਹ ਵੀ ਪੜ੍ਹੋ : ਭਾਰਤ ਕਰ ਰਿਹਾ ਮਿਜ਼ਾਈਲ ਪ੍ਰੀਖਣ ਦੀ ਤਿਆਰੀ, ਚੀਨ ਨੇ ਹਿੰਦ ਮਹਾਸਾਗਰ 'ਚ ਫਿਰ ਉਤਾਰ ਦਿੱਤਾ ਜਾਸੂਸੀ ਜਹਾਜ਼

ਬਿਲ ਗੇਟਸ ਦੇ ਅਕਾਊਂਟ ਤੋਂ ਵੀ ਹਟਿਆ ਬਲੂ ਟਿੱਕ

PunjabKesari

ਐਲਨ ਮਸਕ ਨੇ 12 ਅਪ੍ਰੈਲ ਨੂੰ ਕੀਤਾ ਸੀ ਐਲਾਨ

ਐਲਨ ਮਸਕ ਨੇ 12 ਅਪ੍ਰੈਲ ਨੂੰ ਸਪੱਸ਼ਟ ਕੀਤਾ ਸੀ ਕਿ 20 ਅਪ੍ਰੈਲ ਤੋਂ ਫ੍ਰੀ ਵਾਲੇ ਵੈਰੀਫਾਈਡ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤੇ ਜਾਣਗੇ, ਜੇਕਰ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਂਦੇ ਹਨ ਤਾਂ ਠੀਕ ਹੈ, ਨਹੀਂ ਤਾਂ ਉਨ੍ਹਾਂ ਦੇ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਐਲਨ ਮਸਕ ਦੇ ਸਪੇਸ ਟੂਰਿਜ਼ਮ ਮਿਸ਼ਨ ਨੂੰ ਝਟਕਾ, ਸਪੇਸਐਕਸ ਦੇ ਸਟਾਰਸ਼ਿਪ ਰਾਕੇਟ 'ਚ ਲਾਂਚਿੰਗ ਤੋਂ ਬਾਅਦ ਵਿਸਫੋਟ

PunjabKesari

ਵੈੱਬ 'ਤੇ ਟਵਿਟਰ ਬਲੂ ਦਾ ਮਹੀਨਾਵਾਰ ਚਾਰਜ 650 ਰੁਪਏ

ਦੱਸ ਦੇਈਏ ਕਿ ਵੈੱਬ 'ਤੇ ਟਵਿਟਰ ਬਲੂ ਦਾ ਮਹੀਨਾਵਾਰ ਚਾਰਜ 650 ਰੁਪਏ ਹੈ, ਉਥੇ ਹੀ ਜੇਕਰ ਸਾਲਾਨਾ ਪਲਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਦੇ ਲਈ 6,800 ਰੁਪਏ ਖਰਚ ਕਰਨੇ ਪੈਣਗੇ। ਐਂਡ੍ਰਾਇਡ ਤੇ ਆਈਓਐੱਸ ਯੂਜ਼ਰਸ ਨੂੰ 900 ਰੁਪਏ ਦਾ ਮਹੀਨਾਵਾਰ ਚਾਰਜ ਦੇਣਾ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News