ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ

Friday, Jul 14, 2023 - 10:18 PM (IST)

ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ

ਗੈਜੇਟ ਡੈਸਕ : ਮਾਈਕ੍ਰੋਬਲਾਗਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਯੂਜ਼ਰਸ ਲਈ ਖੁਸ਼ਖਬਰੀ ਹੈ। ਦਰਅਸਲ, ਟਵਿੱਟਰ ਆਪਣੇ ਕ੍ਰਿਏਟਰਸ ਨਾਲ ਰੈਵੇਨਿਊ (ਆਮਦਨ) ਸਾਂਝਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸੋਸ਼ਲ ਮੀਡੀਆ ਦਿੱਗਜ ਟਵਿੱਟਰ ਨੇ ਬਹੁਤ ਜਲਦ ਐਡ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ (Ad Revenue Sharing Program) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਮੁਦਰੀਕਰਨ (Monetization) ਲਈ ਯੋਗਤਾਵਾਂ ਕਾਫ਼ੀ ਚੁਣੌਤੀਪੂਰਨ ਹੋਣਗੀਆਂ। ਇਸ ਨਾਲ ਜ਼ਿਆਦਾਤਰ ਯੂਜ਼ਰਸ ਪੈਸੇ ਕਮਾਉਣ ਦੀ ਦੌੜ ਤੋਂ ਬਾਹਰ ਹੋ ਸਕਦੇ ਹਨ।

ਇਹ ਵੀ ਪੜ੍ਹੋ : ਪੈਰਿਸ 'ਚ ਹੁਣ ਰੁਪਏ 'ਚ ਹੋਵੇਗਾ ਭੁਗਤਾਨ, ਭਾਰਤ-ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ

ਟਵਿੱਟਰ ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਲਿਖਿਆ, "Amazing! ਅਸੀਂ ਮਾਲੀਆ ਸਾਂਝਾ ਕਰਨ ਲਈ ਤਿਆਰ ਹਾਂ। ਤੁਹਾਨੂੰ ਆਪਣਾ ਜਲਦ ਆਪਣਾ ਹਿੱਸਾ ਮਿਲ ਜਾਵੇਗਾ। ਹੋਰ ਵੇਰਵਿਆਂ ਲਈ ਆਪਣੀ ਈਮੇਲ ਚੈੱਕ ਕਰੋ।" ਇਸ ਦੇ ਨਾਲ ਹੀ 'ਵਰਲਡ ਆਫ਼ ਸਟੈਟਿਸਟਿਕਸ' ਨੇ ਟਵੀਟ ਕੀਤਾ, ''ਵੱਡੀ ਘੋਸ਼ਣਾ: ਟਵਿੱਟਰ ਕ੍ਰਿਏਟਰਸ ਦੇ ਨਾਲ ਮਾਲੀਆ ਸਾਂਝਾ ਕਰਨ ਦਾ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ।" ਟਵਿੱਟਰ ਨੇ ਕਿਹਾ, 'ਅਸੀਂ ਇਸ ਮਹੀਨੇ ਦੇ ਅੰਤ 'ਚ ਪ੍ਰੋਗਰਾਮ ਨੂੰ ਵਿਆਪਕ ਤੌਰ 'ਤੇ ਲਾਂਚ ਕਰ ਰਹੇ ਹਾਂ। ਸਾਰੇ ਅਲਿਜੀਬਲ ਕ੍ਰਿਏਟਰਸ ਖੁਦ ਐਡ ਰੈਵੇਨਿਊ ਸ਼ੇਅਰਿੰਗ ਅਤੇ ਕ੍ਰਿਏਟਰ ਸਬਸਕ੍ਰਿਪਸ਼ਨ ਸਾਈਨ ਅੱਪ ਕਰ ਸਕਣਗੇ।

ਇਹ ਵੀ ਪੜ੍ਹੋ : ਦਰਿਆ 'ਚ ਆਏ ਪਾਣੀ ਨੂੰ ਵੇਖਣ ਗਏ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਮੁੜ ਘਰ ਨਾ ਪਰਤਿਆ

ਦੱਸ ਦੇਈਏ ਕਿ ਪਿਛਲੇ ਮਹੀਨੇ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਜਲਦ ਹੀ ਟਵਿੱਟਰ 'ਤੇ ਬਲੂ ਟਿੱਕ ਵਾਲੇ ਯੂਜ਼ਰਸ ਆਪਣੇ ਟਵੀਟ ਦੇ ਨਾਲ ਦੂਜੇ ਪ੍ਰਮਾਣਿਤ ਯੂਜ਼ਰਸ ਨੂੰ ਦਿਖਾਏ ਗਏ ਇਸ਼ਤਿਹਾਰਾਂ ਤੋਂ ਆਮਦਨ ਦਾ ਹਿੱਸਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਮਸਕ ਨੇ ਐਲਾਨ ਕੀਤਾ ਸੀ ਕਿ ਇਹ ਸਹੂਲਤ ਕੁਝ ਹਫ਼ਤਿਆਂ ਵਿੱਚ ਉਪਲਬਧ ਹੋਵੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਟਵਿੱਟਰ ਇਸ ਪ੍ਰੋਗਰਾਮ ਦਾ ਐਲਾਨ ਕਿਸੇ ਵੀ ਸਮੇਂ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵੀਟ ਦੇ ਮੁਦਰੀਕਰਨ ਲਈ ਲੋੜੀਂਦੀ ਯੋਗਤਾ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ : ਫਰਾਂਸ 'ਚ ਇਹ ਵੱਕਾਰੀ ਸਨਮਾਨ ਹਾਸਲ ਕਰਨ ਵਾਲੇ PM ਮੋਦੀ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਟਵਿੱਟਰ ਨਾਲ ਰੈਵੇਨਿਊ ਸ਼ੇਅਰਿੰਗ ਲਈ ਕਿਵੇਂ ਯੋਗ ਬਣੀਏ

ਟਵਿੱਟਰ ਬਲੂ ਜਾਂ ਵੈਰੀਫਾਈਡ ਸੰਸਥਾ ਦੀ ਮੈਂਬਰਸ਼ਿਪ ਲਓ।
ਪਿਛਲੇ 3 ਮਹੀਨਿਆਂ 'ਚ ਪ੍ਰਤੀ ਪੋਸਟ ਘੱਟੋ-ਘੱਟ 5 ਮਿਲੀਅਨ ਇੰਪ੍ਰੈਸ਼ਨ ਮਿਲੇ ਹੋਣ।
ਕ੍ਰਿਏਟਰ ਮੁਦਰੀਕਰਨ ਮਿਆਰਾਂ (Monetization Standards) ਲਈ ਹਿਊਮਨ ਰਿਵਿਊ ਪਾਸ ਕਰੇ।
ਕ੍ਰਿਏਟਰਸ ਆਪਣੀ ਸੈਟਿੰਗ 'ਚ ਮੁਦਰੀਕਰਨ ਤੱਕ ਪਹੁੰਚ ਕਰਕੇ ਕ੍ਰਿਏਟਰ ਸਬਸਕ੍ਰਿਪਸ਼ਨ ਅਤੇ ਕ੍ਰਿਏਟਰ ਐਡ ਰੈਵੇਨਿਊ ਸ਼ੇਅਰਿੰਗ ਦੋਵਾਂ ਲਈ ਅਰਜ਼ੀ ਦੇਣ ਸਕਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News