TVS ਮੋਟਰ ਦੇਵੇਗੀ 25 ਕਰੋਡ਼ ਰੁਪਏ ਦਾਨ

Tuesday, Mar 31, 2020 - 12:06 AM (IST)

TVS ਮੋਟਰ ਦੇਵੇਗੀ 25 ਕਰੋਡ਼ ਰੁਪਏ ਦਾਨ

ਨਵੀਂ ਦਿੱਲੀ (ਭਾਸ਼ਾ)-ਟੀ. ਵੀ. ਐੱਸ. ਮੋਟਰ ਕੰਪਨੀ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਖਿਲਾਫ ਲੜਾਈ ਲਈ ਪ੍ਰਧਾਨ ਮੰਤਰੀ ਦੇ ਰਾਹਤ ਫੰਡ ਪੀ. ਐੱਮ.-ਕੇਅਰਸ ਫੰਡ ’ਚ 25 ਕਰੋਡ਼ ਰੁਪਏ ਦਾਨ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਟੀ. ਵੀ. ਐੱਸ. ਕ੍ਰੈਡਿਟ ਸਰਵਿਸਿਜ਼ ਲਿਮਟਿਡ, ਸੁੰਦਰਮ-ਕਲੇਟਨ ਲਿਮਟਿਡ ਅਤੇ ਸਮੂਹ ਦੀਆਂ ਹੋਰ ਕੰਪਨੀਆਂ ਵੱਲੋਂ ਯੋਗਦਾਨ ਕਰ ਰਹੀ ਹੈ।

ਕੰਪਨੀ ਨੇ ਦੱਸਿਆ ਕਿ ਇਹ ਯੋਗਦਾਨ ਸਮੂਹ ਦੀ ਸੀ. ਐੱਸ. ਆਰ. ਬ੍ਰਾਂਚ ਸ਼੍ਰੀਨਿਵਾਸਨ ਸਰਵਿਸਿਜ਼ ਟਰੱਸਟ (ਐੱਸ. ਐੱਸ. ਟੀ.) ਰਾਹੀਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੋਂ ਇਲਾਵਾ ਹੈ। ਟੀ. ਵੀ. ਐੱਸ. ਮੋਟਰ ਕੰਪਨੀ ਦੇ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਨੇ ਕਿਹਾ, ‘‘ਕੋਵਿਡ-19 ਮਹਾਮਾਰੀ ਆਧੁਨਿਕ ਇਤਿਹਾਸ ’ਚ ਇਕ ਬੇਭਰੋਸਗੀ ਸਮੇਂ ਦਾ ਪ੍ਰਤੀਕ ਹੈ ਅਤੇ ਇਸ ਲੜਾਈ ’ਚ ਜਿੱਤ ਲਈ ਮਨੁੱਖਤਾ ਦੇ ਸਭ ਤੋਂ ਵਧੀਆ ਗੁਣਾਂ ਦੀ ਲੋੜ ਹੋਵੇਗੀ। ਅਸੀਂ ਇਸ ਨਾਲ ਲੜਨ ਲਈ ਸਰਕਾਰ ਦੇ ਮਜ਼ਬੂਤ ਸੰਕਲਪ ਅਤੇ ਵੱਖ-ਵੱਖ ਕੰਮਾਂ ਦੀ ਸ਼ਲਾਘਾ ਕਰਦੇ ਹਾਂ।’’


author

Karan Kumar

Content Editor

Related News